
ਫਿਰੋਜ਼ਪੁਰ (ਰਾਕੇਸ਼ ਕਪੂਰ ) ਵਹੀਲ ਉ ਸਿਟੀ ਰਾਈਡਰ ਫਿਰੋਜ਼ਪੁਰ , ਨਸ਼ਾ ਮੁਕਤ ਪੰਜਾਬ ਵਲੋਂ ਸ਼ਹੀਦਾਂ ਨੂੰ ਸਮਰਪਿਤ ਤਿਰੰਗਾ ਯਾਤਰਾ 15 ਅਗਸਤ ਸਵੇਰੇ 6;30 ਵਜੇ ਸਥਾਨ ਦਿੱਲੀ ਗੇਟ ਤੋਂ ਰਵਾਨਾ ਹੋ ਕੇ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਸੈਂਕੜੇ ਸਾਈਕਲ , ਮੋਟਰਸਾਈਕਲ ਅਤੇ ਕਾਰ ਆਦਿ ਵਾਹਨ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਤੋਂ ਰਵਾਨਾ ਹੋ ਕੇ ਛਾਉਣੀ, ਬਾਰੇ ਕੇ ਹੁੰਦੇ ਹੋਏ ਹੁਸੈਨੀਵਾਲਾ ਬਾਰਡਰ ਵਿਖੇ ਪਹੁੰਚ ਕੇ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ, ਸ਼ਹੀਦ ਰਾਜਗੁਰੂ ਜੀ ਅਤੇ ਸ਼ਹੀਦ ਸੁਖਦੇਵ ਜੀ ਦੀ ਸਮਾਧ ਤੇ ਪਹੁੰਚ ਕੇ ਟਿੰਕੂ ਗੁਪਤਾ , ਕੰਵਰਜੀਤ ਸਿੰਘ ਜੈਂਟੀ, ਤਰੁਣ ਅਗਰਵਾਲ , ਕਮਲ ਗਰਗ , ਸੁਨੀਲ ਗੱਖੜ, ਰੋਹਿਤ ਅਗਰਵਾਲ , ਤਰੁਣ ਗੁਪਤਾ , ਸਾਹਿਲ ਗੁਪਤਾ ਅਤੇ ਵਨ ਐਸ ਬੈਡਮਿੰਟਨ ਅਕੈਡਮੀ ਦੇ ਬੱਚਿਆਂ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਤਾਨੀਸ਼ ਸੇਤੀਆ , ਰਾਜੀਵ ਕੁਮਾਰ , ਰਜੇਸ਼ ਕੁਮਾਰ, ਲਵਲੀ ਮਿੱਤਲ ਅਤੇ ਸਚਿਨ ਨੇ ਦੇਸ਼ ਭਗਤੀ ਗੀਤ ਬੋਲੇ ਚੇਤਨ ਗੁਪਤਾ,ਪ੍ਰਤੀਕ ਖੁਰਾਣਾ, ਰਵੀ ਖਿਲਚੀਆ, ਰਿੰਕੂ ਮੋਂਗਾ , ਸੰਜੀਵ ਸਚਦੇਵਾ , ਤੁਸ਼ਾਰ ਆਦਿ ਨੇ ਰੈਲੀ ਦੇ ਪ੍ਰਬੰਧ ਵਿੱਚ ਅਹਿਮ ਯੋਗਦਾਨ ਪਾਇਆ ਉਪਰੰਤ ਸਾਰਿਆਂ ਲਈ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ







