HomeBreaking NEWSਜਲੰਧਰ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਜੀ ਵੱਲੋਂ ਆਲਾ ਪੁਲੀਸ ਅਧਿਕਾਰੀਆਂ ਨਾਲ...

ਜਲੰਧਰ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਜੀ ਵੱਲੋਂ ਆਲਾ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ

ਜਲੰਧਰ 4/ਦਿਸੰਬਰ , ਡੀਡੀ ਨਿਊਜ਼ਪੇਪਰ

ਅੱਜ ਕਮਿਸ਼ਨਰੇਟ ਪੁਲਿਸ ਦਫਤਰ ਜਲੰਧਰ ਵਿਖੇ ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਸਵਪਨ ਸ਼ਰਮਾ ਜੀ ਦੀ ਅਗਵਾਈ ਹੇਠ ਕਮਿਸ਼ਨਰੇਟ ਦੇ ਆਲਾ ਪੁਲਿਸ ਅਧਿਕਾਰੀ, ਏਸੀਪੀ ਸਾਹਿਬਾਨ, ਥਾਣਾ ਮੁੱਖੀ,ਚੌਂਕੀ ਇੰਚਾਰਜ ਅਤੇ ਕਮਿਸ਼ਨਰੇਟ ਦੇ ਸਾਰੀਆਂ ਮੱਦਾਂ ਦੇ ਇਨਚਾਰਜ, ਸੀ ਆਈ ਏ ਤੋਂ ਇਲਾਵਾ ਹੋਰ ਸਟਾਫ ਇੰਚਾਰਜ ਹਾਜ਼ਰ ਸਨ। ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਥਾਣਾ ਮੁਖੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹਨ ਅਤੇ ਆਖਿਆ ਕਿ ਸ਼ਹਿਰ ਭਰ ਵਿੱਚ ਕੜੇ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਟਰੈਫਿਕ ਵਿਵਸਥਾ ਨੂੰ ਲੈ ਕੇ ਜਾਮ ਦੀ ਸਥਿਤੀ ਨਾਲ ਨਿਪਟਣ ਲਈ ਟਰੈਫਿਕ ਰੂਲ ਨੂੰ ਫੋਲੋ ਕਰਵਾਇਆ ਜਾਵੇ, ਸ਼ਹਿਰ ਭਰ ਵਿੱਚ ਗਲਤ ਪਾਰਕਿੰਗ ਟਰੈਫਿਕ ਸਿਗਨਲ ਤੋੜਨ ਜਾਂ ਹੋਰ ਜਾਮ ਦੀ ਸਥਿਤੀ ਨੂੰ ਵਧਾਉਣ ਵਿੱਚ ਕਾਰਨ ਨੂੰ ਲੈ ਕੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਅਤੇ ਹੋਰ ਕੜੇ ਪ੍ਰਬੰਧ ਕੀਤੇ ਜਾਣ ਸ਼ਹਿਰ ਭਰ ਵਿੱਚ ਰਾਤ ਦੇ ਸਮੇਂ ਨਿਯੁਕਤ ਟਾਈਮ ਸਿਰ ਢਾਬੇ, ਰੈਸਟੋਰੈਂਟ,ਠੇਕੇ ਅਤੇ ਆਹਤੇ ਬੰਦ ਹੋਣੇ ਚਾਹੀਦੇ ਹਨ। ਥਾਣੇ ਵਿੱਚ ਆਉਣ ਜਾਣ ਵਾਲੇ ਆਮ ਨਾਗਰਿਕਾਂ ਨੂੰ ਸਮੇਂ ਸਿਰ ਉਨਾਂ ਦੀਆਂ ਤਕਲੀਫਾਂ ਸੁਣ ਕੇ ਇਨਸਾਫ ਦਵਾਇਆ ਜਾਵੇ। ਪੰਜਾਬ ਸਰਕਾਰ ਦੀ ਕਰਪਸ਼ਨ ਪ੍ਰਤੀ ਜ਼ੀਰੋ ਟੋਲਰਸ ਨੂੰ ਜਮੀਨੀ ਸਤਰ ਤੇ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ। ਮਾਨਯੋਗ ਕਮਿਸ਼ਨਰ ਸਾਹਿਬ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਸ਼ਹਿਰ ਨੂੰ ਕ੍ਰਾਈਮ ਫਰੀ ਕਰਨ ਵਿੱਚ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ।

Must Read

spot_img