ਮੁਕੇਰੀਆਂ ,10ਅਪ੍ਰੈਲ , ਡੀਡੀ ਨਿਊਜ਼ਪੇਪਰ।ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਚਲਦਿਆਂ ਆਮ ਆਦਮੀ ਕਿੰਨਾ ਖੱੱਜਲ ਖੁਆਰ ਹੋ ਰਿਹਾ ਹੈ, ਇਸ ਗੱਲ ਦਾ ਅੰਦਾਜ਼ਾ ਸਰਕਾਰੀ ਦਫ਼ਤਰਾਂ ਵਿਚ ਆਰ ਟੀ ਆਈ ਐਕਟ ਤਹਿਤ ਮੰਗੀ ਗਈ ਸੂਚਨਾ ਨਾ ਦੇਣ ਅਤੇ ਅਧਿਕਾਰੀਆਂ ਵਲੋਂ ਇਸ ਐਕਟ ਦੀਆਂ ਧੱਜੀਆਂ ਉਡਾਉਣ ਤੋਂ ਲਗਾਇਆ ਜਾ ਸਕਦਾ ਹੈ।ਇਸ ਵਿਚਾਰ ਇਥੇ ਬੀ ਡੀ ਪੀ ਓ ਮੁਕੇਰੀਆਂ ਦੇ ਦਫ਼ਤਰ ਸਾਹਮਣੇ ਲਾਏ ਗਏ ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਧਰਨੇ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪ੍ਰਗਟ ਕੀਤੇ। ਧਰਨੇ ਦੀ ਅਗਵਾਈ ਸੋਮ ਰਾਜ ਬਰਿਆਹਾਂ ਨੇ ਕੀਤੀ,ਜਿਸ ਵਿਚ ਸਭਾ ਦੇ ਸੂਬਾ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ ।
ਆਪਣੇ ਸੰਬੋਧਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਿੰਡ ਨੰਗਲ ਅਵਾਣਾ ਵਿਖੇ ਪੰਚਾਇਤੀ ਜ਼ਮੀਨ ਵਿਚ ਬਣਨ ਵਾਲਾ ਪਾਰਕ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਬਣਾਇਆ ਗਿਆ ਹੈ ਅਤੇ ਇਹ ਸਕੂਲ ਦੀ ਇੰਚਾਰਜ ਅਧਿਆਪਕ ਨਾਲ ਮਿਲੀਭੁਗਤ ਕਰਕੇ ਕੀਤਾ ਗਿਆ ਹੈ ਅਤੇ ਇਸ ਪੰਚਾਇਤੀ ਗਾ੍ਂਟ ਵਿਚ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਸਕੂਲ ਦੀ ਗਰਾਊਂਡ ਨਾ ਹੋਣ ਦੀ ਸੂਰਤ ਵਿੱਚ ਸਕੂਲ ਦੀ ਮਾਨਤਾ ਰੱਦ ਕਰ ਦਿੰਦਾ ਹੈ। ਪ੍ਰੰਤੂ ਉਪਰੋਕਤ ਸਕੂਲ ਵਿੱਚ ਬਣਾਏ ਪਾਰਕ ਦੀ ਮਨਜ਼ੂਰੀ ਕਿਸ ਅਧਿਕਾਰੀ ਨੇ ਦਿਤੀ ਅਤੇ ਪੰਚਾਇਤੀ ਗਾ੍ਂਟ ਸਕੂਲ ਵਿੱਚ ਖਰਚ ਕਰਨ ਦੀ ਮਨਜ਼ੂਰੀ ਕਿਸ ਅਧਿਕਾਰੀ ਨੇ ਦਿਤੀ ਬਾਰੇ ਜਾਣਕਾਰੀ ਨਾ ਤਾਂ ਸਿਖਿਆ ਵਿਭਾਗ ਅਤੇ ਨਾ ਹੀ ਪੰਚਾਇਤ ਵਿਭਾਗ। ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਇਨਸਾਫ਼ ਦਿਵਾਉਣ ਦੀ ਗਰੰਟੀ ਦੇਣ ਵਾਲੀ ਪੰਜਾਬ ਸਰਕਾਰ ਜਾਂ ਤਾਂ ਨੀਰੋ ਵਾਂਗ ਬੰਸਰੀ ਵਜਾ ਰਹੀ ਹੈ ਅਤੇ ਜਾਂ ਭਿ੍ਸਟਾਚਾਰੀਆਂ ਦੀ ਪਿੱਠ ਠੋਕ ਰਹੀ ਹੈ। ਉਨ੍ਹਾਂ ਕਿਹਾ ਭਿ੍ਸਟਾਚਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਵਿਜੇ ਸਿੰਘ ਪੋਤਾ, ਯਸ਼ਪਾਲ ਸਿੰਘ, ਨਿਸ਼ਾਨ ਸਿੰਘ, ਜਸਵੰਤ ਸਿੰਘ, ਪੀ੍ਕਸਿ਼ਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ।







