HomeBreaking NEWSभाजपा किसान मोर्चा की रैली में उमड़ा ट्रैक्टरों का सैलाब

भाजपा किसान मोर्चा की रैली में उमड़ा ट्रैक्टरों का सैलाब

Spread the News

फगवाड़ा 26 मई (शिव कौड़ा) भाजपा किसान मोर्चा ने आज फगवाड़ा में सैंकड़ों ट्रैक्टरों के साथ विशाल रैली निकाल कर विपक्षी दलों को बड़ा संदेश दिया है। लोकसभा हलका होशियारपुर से भाजपा की उम्मीदवार अनीता सोम प्रकाश के पक्ष में विशाल ट्रैक्टर रैली का आयोजन भाजपा किसान मोर्चा के राष्ट्रीय सचिव अवतार सिंह मंड के दिशा-निर्देशानुसार मंडल पांछटा के प्रधान गगन सोनी और सोनू रावलपिंडी की अगवाई में किया गया। लगभग पांच सौ ट्रैक्टरों का यह काफिला रैली की शक्ल में रावलपिंडी से शुरु होकर होशियारपुर रोड और जी.टी. रोड, बंगा रोड से होकर गुरु हरगोबिंद नगर फगवाड़ा में केन्द्रीय राज्यमंत्री सोम प्रकाश कैंथ एवं होशियारपुर सीट से भाजपा प्रत्याशी अनीता सोम प्रकाश के सानिध्य में चल रही जनता की रसोई में आकर समाप्त हुआ। जहां भाजपा के पंजाब प्रभारी एवं गुजरात के पूर्व मुख्यमंत्री विजय रुपाणी ने ट्रैक्टर रैली का स्वागत किया। इस दौरान वार्तालाप में अवतार सिंह मंड ने कहा कि आज की इस विशाल ट्रैक्टर रैली ने यह साबित कर दिया है कि पूरे देश की तरह ही पंजाब के किसान भी भाजपा और प्रधानमंत्री नरेन्द्र मोदी के साथ हैं। क्योंकि वह भी पंजाब की खुशहाली और देश की तरक्की चाहते हैं। उन्होंने कहा कि अन्नदाता को ढाल बना कर विपक्षी दलों के लोग एक सुनियोजित साजिश के तहत पंजाब में भाजपा का विरोध कर रहे हैं क्योंकि उन्हें प्रदेश की सभी तेरह लोकसभा सीटों पर अपनी हार साफ दिखाई दे रही है। इस दौरान विजय रुपाणी ने समूह किसानों से पुरजोर अपील कर कहा कि वे प्रधानमंत्री नरेन्द्र मोदी को तीसरी बार देश का प्रधानमंत्री बनाने में सहयोग करें क्योंकि प्रधानमंत्री नरेन्द्र मोदी का हर कदम किसान हित में है। तीसरी बार केन्द्र में भाजपा की सरकार बनने पर देश भर के किसानों के हित में कारगर नीतियां बनाई जायेंगी, जिससे पंजाब का किसान भी ऋण मुक्त और खुशहाल होगा। इस दौरान केन्द्रीय मंत्री सोम प्रकाश कैंथ और भाजपा प्रत्याशी अनीता सोम प्रकाश ने इस रैली को सफल बनाने तथा भाजपा के साथ एकजुटता दिखाने के लिये सभी किसान भाईयों का हृदय से आभार प्रकट किया। इस अवसर पर फगवाड़ा की समुची भाजपा लीडरशिप भी उपस्थित थी।

 

तस्वीरों सहित।

 

————————————

 

 

ਭਾਜਪਾ ਕਿਸਾਨ ਮੋਰਚਾ ਦੀ ਰੈਲੀ ‘ਚ ਆਇਆ ਟਰੈਕਟਰਾਂ ਦਾ ਹੜ੍ਹ

 

 

ਫਗਵਾੜਾ 26 ਮਈ (ਸ਼ਿਵ ਕੋੜਾ) ਭਾਜਪਾ ਕਿਸਾਨ ਮੋਰਚਾ ਨੇ ਅੱਜ ਫਗਵਾੜਾ ‘ਚ ਸੈਂਕੜੇ ਟਰੈਕਟਰਾਂ ਦੇ ਨਾਲ ਵਿਸ਼ਾਲ ਰੈਲੀ ਕਰਕੇ ਵਿਰੋਧੀ ਪਾਰਟੀਆਂ ਨੂੰ ਵੱਡਾ ਸੁਨੇਹਾ ਦਿੱਤਾ ਹੈ। ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਮੰਡਲ ਪਾਂਛਟ ਦੇ ਪ੍ਰਧਾਨ ਗਗਨ ਸੋਨੀ ਅਤੇ ਸੋਨੂੰ ਰਾਵਲਪਿੰਡੀ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਪੰਜ ਸੌ ਦੇ ਕਰੀਬ ਟਰੈਕਟਰਾਂ ਦਾ ਇਹ ਕਾਫਲਾ ਰੈਲੀ ਦੇ ਰੂਪ ਵਿੱਚ ਦਾਣਾ ਮੰਡੀ ਰਾਵਲਪਿੰਡੀ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਰੋਡ, ਜੀ.ਟੀ. ਰੋਡ, ਬੰਗਾ ਰੋਡ ਤੋਂ ਹੁੰਦਿਆਂ ਗੁਰੂ ਹਰਗੋਬਿੰਦ ਨਗਰ ਫਗਵਾੜਾ ਸਥਿਤ ਭਾਜਪਾ ਦੇ ਚੋਣ ਦਫਤਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਤੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਦੇਖਰੇਖ ਹੇਠ ਚੱਲ ਰਹੀ ਜਨਤਾ ਰਸੋਈ ਵਿਖੇ ਸਮਾਪਤ ਹੋਇਆ। ਜਿੱਥੇ ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਟਰੈਕਟਰ ਰੈਲੀ ਦਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਅੱਜ ਦੀ ਵਿਸ਼ਾਲ ਟਰੈਕਟਰ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਕਿਸਾਨ ਵੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ। ਕਿਉਂਕਿ ਉਹ ਵੀ ਪੰਜਾਬ ਦੀ ਖੁਸ਼ਹਾਲੀ ਅਤੇ ਦੇਸ਼ ਦੀ ਤਰੱਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੰਨਦਾਤਾ ਨੂੰ ਢਾਲ ਵਜੋਂ ਵਰਤ ਕੇ ਵਿਰੋਧੀ ਪਾਰਟੀਆਂ ਦੇ ਲੋਕ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਹ ਸੂਬੇ ਦੀਆਂ ਸਾਰੀਆਂ ਤੇਰਾਂ ਲੋਕ ਸਭਾ ਸੀਟਾਂ ’ਤੇ ਆਪਣੀ ਹਾਰ ਸਾਫ਼ ਦੇਖ ਰਹੇ ਹਨ। ਇਸ ਦੌਰਾਨ ਵਿਜੇ ਰੂਪਾਨੀ ਨੇ ਕਿਸਾਨ ਵਰਗ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਹਿਯੋਗ ਦੇਣ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਕਦਮ ਕਿਸਾਨਾਂ ਦੇ ਹਿੱਤ ਵਿੱਚ ਹੈ। ਜੇਕਰ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਤਾਂ ਦੇਸ਼ ਭਰ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਕਾਰਗਰ ਨੀਤੀਆਂ ਬਣਾਈਆਂ ਜਾਣਗੀਆਂ, ਜਿਸ ਨਾਲ ਪੰਜਾਬ ਦਾ ਕਿਸਾਨ ਵੀ ਕਰਜ਼ਾ ਮੁਕਤ ਅਤੇ ਖੁਸ਼ਹਾਲ ਹੋ ਜਾਵੇਗਾ। ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਇਸ ਰੈਲੀ ਨੂੰ ਸਫਲ ਬਣਾਉਣ ਅਤੇ ਭਾਜਪਾ ਨਾਲ ਇਕਮੁੱਠਤਾ ਦਿਖਾਉਣ ਲਈ ਸਮੂਹ ਕਿਸਾਨ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਫਗਵਾੜਾ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਵੀ ਹਾਜ਼ਰ ਸੀ।

Must Read

spot_img