HomeBreaking NEWSठंडल की पत्नी बलवीर कौर ने शहर के बाजारों में किया डोर-टू-डोर...

ठंडल की पत्नी बलवीर कौर ने शहर के बाजारों में किया डोर-टू-डोर चुनाव प्रचार

Spread the News

फगवाड़ा 28 मई (शिव कौड़ा) होशियारपुर लोकसभा क्षेत्र से शिरोमणि अकाली दल (ब) के उम्मीदवार सोहन सिंह ठंडल की धर्मपत्नी बीबी बलवीर कौर ठंडल ने आज फगवाड़ा के विभिन्न बाजारों में डोर-टू-डोर दुकानदारों से शिरोमणि अकाली दल के लिए वोट मांगे। उनके साथ पूर्व पार्षद सरबजीत कौर और स्त्री अकाली दल की महिलाएं भी अभियान में शामिल हुईं। इस दौरान शहर के सिनेमा रोड, सराय रोड, गौशाला बाजार, बांसवाला बाजार, चड्ढा मार्किट, रेलवे रोड, लोहा मंडी इलाके में शिरोमणि अकाली दल के अभियान को दुकानदारों से अच्छी प्रतिक्रिया मिली। बीबी बलवीर कौर ने दुकानदारों की समस्याएं भी सुनीं और आश्वासन दिया कि चुनाव के बाद उनके पति सरदार सोहन सिंह ठंडल बतौर सांसद दुकानदारों की सभी समस्याओं को प्राथमिकता के आधार पर समाधान करवायेंगे। डोर-टू-डोर मुहिम के दौरान पूर्व पार्षद सरबजीत कौर ने कहा कि चुनाव अभियान को दुकानदारों से काफी अच्छा रिस्पांस मिला है। जिससे साफ है कि फगवाड़ा में सोहन सिंह ठंडल को बड़ी लीड मिलने जा रही है और इस बार होशियारपुर लोकसभा क्षेत्र से शिरोमणि अकाली दल (ब) की जीत तय है। इस अवसर पर शिरोमणि अकाली दल के हलका इंचार्ज प्रभारी रणजीत सिंह खुराना, देहाती इंचार्ज राजिंदर सिंह चंदी, शरणजीत सिंह अटवाल, अवतार सिंह मंगी, गुरदयाल सिंह लखपुर, बहादुर सिंह संगतपुर, झिरमल सिंह भिंडर, सुखबीर सिंह किन्नड़ा, गुरदीप सिंह खेड़ा, बब्बू वालिया, कुलदीप सिंह समरा, सरूप सिंह खलवाड़ा, जसविंदर सिंह भगतपुरा, गुरसिमर सिंह, धर्मिन्द्र कुमार टोनी, कुलविंद्र कौर, सुरजीत कौर, गुरजीत कौर आदि मौजूद थे।

 

तस्वीर सहित।

 

———————————–

 

 

ਠੰਡਲ ਦੀ ਪਤਨੀ ਨੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ‘ਚ ਕੀਤਾ ਡੋਰ-ਟੂ-ਡੋਰ ਚੋਣ ਪ੍ਰਚਾਰ

 

 

ਫਗਵਾੜਾ 27 ਮਈ (ਸ਼ਿਵ ਕੋੜਾ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉੱਮੀਦਵਾਰ ਸੋਹਣ ਸਿੰਘ ਠੰਡਲ ਦੀ ਧਰਮ ਪਤਨੀ ਬੀਬੀ ਬਲਵੀਰ ਕੌਰ ਠੰਡਲ ਨੇ ਅੱਜ ਫਗਵਾੜਾ ਦੇ ਵੱਖ-ਵੱਖ ਬਾਜਾਰਾਂ ਵਿਚ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਦਿਆਂ ਦੁਕਾਨਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਪੁਰਜੋਰ ਅਪੀਲ ਕੀਤੀ। ਉਹਨਾਂ ਦੇ ਨਾਲ ਸਾਬਕਾ ਕੋਂਸਲਰ ਸਰਬਜੀਤ ਕੌਰ ਅਤੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਵੀ ਪ੍ਰਚਾਰ ਮੁਹਿਮ ‘ਚ ਹਿੱਸਾ ਲਿਆ। ਇਸ ਦੌਰਾਨ ਸ਼ਹਿਰ ਦੇ ਸਿਨੇਮਾ ਰੋਡ, ਸਰਾਏ ਰੋਡ, ਗਉਸ਼ਾਲਾ ਬਾਜਾਰ, ਬਾਂਸਾਵਾਲਾ ਬਾਜਾਰ, ਚੱਢਾ ਮਾਰਕਿਟ, ਰੇਲਵੇ ਰੋਡ, ਲੋਹਾ ਮੰਡੀ ਖੇਤਰ ‘ਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਮੁਹਿਮ ਨੂੰ ਦੁਕਾਨਦਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ। ਬੀਬੀ ਬਲਵੀਰ ਕੌਰ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਉਹਨਾਂ ਦੇ ਪਤੀ ਸਰਦਾਰ ਸੋਹਣ ਸਿੰਘ ਠੰਡਲ ਬਤੌਰ ਮੈਂਬਰ ਪਾਰਲੀਮੈਂਟ ਦੁਕਾਨਦਾਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਹਲ ਕਰਵਾਉਣਗੇ। ਡੋਰ-ਟੂ-ਡੋਰ ਚੋਣ ਪ੍ਰਚਾਰ ਕਰਦਿਆਂ ਸਾਬਕਾ ਕੌਂਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਸਮੂਹ ਦੁਕਾਨਦਾਰਾਂ ਵਲੋਂ ਇਸ ਪ੍ਰਚਾਰ ਮੁਹਿਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਤੋਂ ਸਪਸ਼ਟ ਹੈ ਕਿ ਫਗਵਾੜਾ ‘ਚ ਸ. ਸੋਹਣ ਸਿੰਘ ਠੰਡਲ ਨੂੰ ਵੱਡੀ ਲੀਡ ਮਿਲਣ ਜਾ ਰਹੀ ਹੈ ਅਤੇ ਇਸ ਵਾਰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਯਕੀਨੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਰਾਜਿੰਦਰ ਸਿੰਘ ਚੰਦੀ, ਸ਼ਰਨਜੀਤ ਸਿੰਘ ਅਟਵਾਲ, ਅਵਤਾਰ ਸਿੰਘ ਮੰਗੀ, ਗੁਰਦਿਆਲ ਸਿੰਘ ਲਖਪੁਰ, ਬਹਾਦਰ ਸਿੰਘ ਸੰਗਤਪੁਰ, ਝਿਰਮਲ ਸਿੰਘ ਭਿੰਡਰ, ਸੁਖਬੀਰ ਸਿੰਘ ਕਿੰਨੜਾ, ਗੁਰਦੀਪ ਸਿੰਘ ਖੇੜਾ, ਬੱਬੂ ਵਾਲੀਆ, ਕੁਲਦੀਪ ਸਿੰਘ ਸਮਰਾ, ਸਰੂਪ ਸਿੰਘ ਖਲਵਾੜਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਸਿਮਰ ਸਿੰਘ, ਧਰਮਿੰਦਰ ਕੁਮਾਰ ਟੋਨੀ, ਕੁਲਵਿੰਦਰ ਕੌਰ, ਸੁਰਜੀਤ ਕੌਰ, ਗੁਰਜੀਤ ਕੌਰ ਆਦਿ ਹਾਜਰ ਸਨ।

Must Read

spot_img