HomeAmritsar Cityਜਲੰਧਰ ਦਾ ਮਸ਼ਹੂਰ ਕਪਲ ਕੁਲੜ ਪੀਜ਼ਾ ਨੇ ਛਡਿਆ ਪੰਜਾਬ (ਇੰਡੀਆ) !

ਜਲੰਧਰ ਦਾ ਮਸ਼ਹੂਰ ਕਪਲ ਕੁਲੜ ਪੀਜ਼ਾ ਨੇ ਛਡਿਆ ਪੰਜਾਬ (ਇੰਡੀਆ) !

Spread the News

 

Monday,(ਡੀਡੀ ਨਿਊਜ਼ਪੇਪਰ) Jan20,2025-15:20PM ਜਲੰਧਰ – ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਪੰਜਾਬ ਛੱਡ ਕੇ ਇੰਗਲੈਂਡ ਵਿਚ ਸ਼ਿਫ਼ਟ ਹੋਣ ਦੀਆਂ ਚਰਚਾਵਾਂ ਛਿੜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਇੰਗਲੈਂਡ ਸ਼ਿਫ਼ਟ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਪਣੇ ਪੁੱਤਰ ਵਾਰਿਸ ਸਮੇਤ ਇੰਗਲੈਂਡ ਸ਼ਿਫ਼ਟ ਹੋ ਗਏ ਗਏ ਹਨ।ਜਿਵੇਂ ਉਨ੍ਹਾਂ ਦੇ ਵਿਦੇਸ਼ ਸ਼ਿਫ਼ਟ ਹੋਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਫੈਨਜ਼ ਵਿਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕੀ ਉਹ ਵਰਕ ਪਰਮਿਟ ਵੀਜ਼ਾ ਜਾਂ ਫਿਰ ਪੀ. ਆਰ. ਇੰਗਲੈਂਡ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕੱਪਲ ਆਪਣਾ ਰੈਸਟੋਰੈਂਟ ਚੱਲਦਾ ਹੀ ਛੱਡ ਹੀ ਕੇ ਇਥੇ ਗਏ ਹਨ, ਜਿੱਥੇ ਸਟਾਫ ਕੰਮ ਕਰ ਰਿਹਾ ਹੈ। ਸਹਿਜ ਅਰੋੜਾ, ਗੁਰਪ੍ਰੀਤ ਕੌਰ ਆਪਣੇ ਡੇਢ ਸਾਲ ਦੇ ਪੁੱਤਰ ਸਮੇਤ ਕਰੀਬ ਤਿੰਨ ਦਿਨ ਪਹਿਲਾਂ ਹੀ ਦੇਸ਼ ਛੱਡ ਕੇ ਗਏ ਹਨ।

Must Read

spot_img