ਡੀਡੀ ਨਿਊਜ਼ਪੇਪਰ ।ਅੱਜ ਮਿਤੀ 18/03/2025 ਨੂੰ ਆਖਿਲ ਭਾਰਤੀਆ ਸ਼ਿਵ ਸੈਨਾ ਰਾਸ਼ਟਰਵਾਦੀ ਦੀ ਰਾਸਟਰੀਆ ਕਾਰਜਕਾਰਨੀ ਦੀ ਹੰਗਾਮੀ ਬੈਠਕ ਸਿਵ ਸੈਨਾ ਭਵਨ.ਗੁੜ ਮੰਡੀ ਲੁਧਿਆਣਾ ਵਿਖੇ ਹੋਏ, ਜਿਸ ਵਿਚ ਰਾਸਟਰੀ ਪ੍ਰਧਾਨ ਸ੍ਰੀ ਸੁਨੀਲ ਤਾਂਗੜੀ, ਰਾਸਟਰੀਆ ਮਹਾਮੰਤਰੀ ਸ੍ਰੀ ਅਸ਼ੋਕ ਦੋਉੜਾ, ਉਤਰ ਭਾਰਤ ਪ੍ਰਧਾਨ ਵਿਨੋਦ ਜੈਨ, ਜਨਰਲ ਸੈਕਟਰੀ ਭੁਨੋਵਰ ਸੁਰਮਾ, ਰਾਸਟਰੀਆ ਸੰਗਠਨ ਮੰਤਰੀ ਸ੍ਰੀ ਸੰਜੀਵ ਜੈਨ, ਪ੍ਰੈਸ ਸਕੱਤਰ ਕੈਲਾਸ਼ ਕੋਮਲ ਸ਼ਾਮਿਲ ਹੋਏ, ਮੀਟਿੰਗ ਦੋਰਾਨ ਪੰਜਾਬ ਦੀ ਕਾਰਜਕਾਰਨੀ ਤੇ ਵਿਚਾਰ ਵੱਟਦਰਾ ਕੀਤਾ ਗਿਆ ਅਤੇ ਅੰਤ ਵਿਚ ਇਹ ਨਿਰਣਾ ਲਿਆ ਗਿਆ ਕਿ ਪੰਜਾਬ ਪ੍ਰਦੇਸ਼ ਇਕਾਈ ਪੰਜਾਬ ਪ੍ਰਧਾਨ ਵਿਨੈ ਕਪੂਰ ਚੈਅਰਮੈਨ ਕਪਿਲ ਭਾਰਦਵਾਜ ਸਮੇਤ ਭੰਗ ਕਰ ਦਿੱਤੀ ਗਈ ਹੈ। ਮੁੜ ਤੋਂ ਵਿਚਾਰ ਕਰਕੇ ਨਵੇਂ ਪੰਜਾਬ ਪ੍ਰਧਾਨ ਦਾ ਨਾਮ ਘੋਸ਼ਿਤ ਕੀਤਾ ਜਾਵੇਗਾ, ਸ੍ਰੀ ਸੁਨੀਲ ਤਾਂਗੜੀ ਜੀ ਨੇ ਕਿਹਾ ਕਿ ਚੇਅਰਮੈਨ ਪਦ ਦਾ ਅਹੁਦਾ ਪਾਰਟੀ ਵਿਚ ਕਿਸੇ ਨੂੰ ਵੀ ਨਹੀ ਦਿੱਤਾ ਜਾਵੇਗਾ, ਇਹ ਅਹੁਦਾ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ਼ਹਿਰ ਅਤੇ ਜਿਲਾ ਇਕਾਈਆ ਆਪਣਾ ਆਪਣਾ ਕੰਮ ਜਾਰੀ ਰੱਖਣਗੀਆ, ਉਹਨਾਂ ਦਾ ਇਸ ਕਮੇਟੀ ਦੇ ਭੰਗ ਹੋਣ ਨਾਲ ਕੋਈ ਸੰਬੰਧ ਨਹੀ ਹੈ। ਜਿਲਾ ਪ੍ਰਧਾਨਾ ਅਤੇ ਨਗਰ ਪ੍ਰਧਾਨਾ ਵਿਚਾਰ ਵਟਾਂਦਰੇ ਕਰਨ ਤੋ ਬਾਅਦ ਨਵੇ ਪੰਜਾਬ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।







