HomeBhahwanigarhਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਹਾਈ-ਟੈਕ ਨਾਕੇ ਲਗਾ ਕੇ ਸੁਰੱਖਿਆ ਕੀਤੀ... BhahwanigarhBreaking NEWSBreaking News PUNJABCrimeJalandharLatest newsLatest update NewsLatest Update NewsNewsPunjabSocial mediaTechnologyTop NewsTrending ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਹਾਈ-ਟੈਕ ਨਾਕੇ ਲਗਾ ਕੇ ਸੁਰੱਖਿਆ ਕੀਤੀ ਹੋਰ ਮਜ਼ਬੂਤ By chief editor August 12, 2025 0 46 FacebookXPinterestWhatsApp Spread the Newsਜਲੰਧਰ,12ਅਗਸਤ (ਕਰਨਬੀਰ ਸਿੰਘ) :ਆਜ਼ਾਦੀ ਦਿਵਸ ਦੇ ਮਦੇਨਜ਼ਰ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ਦੇ ਪੰਜ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਥਾਵਾਂ ‘ਤੇ ਹਾਈ-ਟੈਕ ਨਾਕੇ ਤੈਨਾਤ ਕੀਤੇ ਗਏ ਹਨ। ਇਹ ਸੁਰੱਖਿਆ ਨਾਕੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ, ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਜਨ-ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਏ ਗਏ ਹਨ।ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਵੱਲੋਂ ਸਾਰੇ ਨਾਕਿਆਂ ਦੀ ਵਿਸਥਾਰਪੂਰਵਕ ਖੁਦ ਜਾਂਚ ਕੀਤੀ ਗਈ ਹੈ, ਅਤੇ ਹਰ ਨਾਕੇ ਦੀ ਸਿੱਧੀ ਦੇਖ-ਰੇਖ ਏ.ਸੀ.ਪੀ. ਦਰਜੇ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਹਾਈ-ਟੈਕ ਨਾਕੇ ਹੇਠ ਲਿਖੀਆਂ ਥਾਵਾਂ ‘ਤੇ ਲਗਾਏ ਗਏ ਹਨ: *ਦਾਣਾ ਮੰਡੀ ਟੀ ਪੁਆਇੰਟ (ਨਜ਼ਦੀਕ ਵਰਕਸ਼ਾਪ ਚੌਕ), ਵਰਿਆਣਾ ਮੋੜ, ਬੀ.ਐਸ.ਐਫ. ਚੌਕ, ਜੀ.ਐਨ.ਏ. ਚੌਕ, ਅਤੇ ਧੋਗਰੀ ਮੋੜ* । ਇਨ੍ਹਾਂ ਨਾਕਿਆਂ ‘ਤੇ ਅਧੁਨਿਕ ਬੈਰੀਕੇਡਿੰਗ ਪ੍ਰਣਾਲੀ, ਵੱਖ-ਵੱਖ ਅਡਵਾਂਸ ਉਪਕਰਣ ਅਤੇ ਐਮਰਜੈਂਸੀ ਰਿਸਪਾਂਸ ਸਾਜੋ-ਸਾਮਾਨ ਉਪਲਬਧ ਹਨ। ਵਿਸ਼ੇਸ਼ ਧਿਆਨ ਸ਼ਹਿਰ ਦੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾ ‘ਤੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਸੰਪੂਰਨ ਜਾਂਚ ‘ਤੇ ਦਿੱਤਾ ਜਾ ਰਿਹਾ ਹੈ। ਚੈਕਿੰਗ ਦੌਰਾਨ PAIS ਐਪ ਦੀ ਵਰਤੋਂ ਕੀਤੀ ਗਈ, ਤਾਂ ਜੋ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਦੀ ਪੁਸ਼ਟੀ ਕੀਤੀ ਜਾ ਸਕੇ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਹੈਲਪਲਾਈਨ 112 ‘ਤੇ ਦੇਣ। TagsBreaking News update PUNJABcommissioner Jalandhar cpCP dhanpreet kour RandhawaFresh update Jalandhar City FacebookXPinterestWhatsApp chief editor Previous articleदीप नगर में मीडिया हाउस की ग्रैंड ओपनिंग की गई Next articleअपने आप को जीरो टॉलरेंस बोलने वाली सरकार के नगर निगम जालंधर के कमिश्नर ऐसा क्यों कर रहे हैं ❓ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS