HomeBreaking NEWSਜਲੰਧਰ ਕੋਈ ਵੀ ਵਾਹਨ ਚਾਲਕ ਆਪਣੇ ਵਾਹਨ ਹਾਈਵੇ ਦੇ ਕਿਨਾਰੇ ਖੜ੍ਹੇ ਨਹੀਂ... Breaking NEWSBreaking News PUNJABJalandharLatest newsLatest update NewsLatest Update NewsNewsPhagwara city PunjabPunjabSocial mediaTechnologyTOP STORIESTrending ਜਲੰਧਰ ਕੋਈ ਵੀ ਵਾਹਨ ਚਾਲਕ ਆਪਣੇ ਵਾਹਨ ਹਾਈਵੇ ਦੇ ਕਿਨਾਰੇ ਖੜ੍ਹੇ ਨਹੀਂ ਕਰੇਗਾ।ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਹਾਈਵੇ ਕਿਨਾਰੇ ਖੜ੍ਹੇ By chief editor August 24, 2025 0 50 FacebookXPinterestWhatsApp Spread the Newsਜਲੰਧਰ 24/ਅਗਸਤ (ਕਰਨ ਬੀਰ ਸਿੰਘ) : ਹਾਈਵੇ ’ਤੇ ਹੁੰਦੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਾਹਨ ਚਾਲਕ ਆਪਣੇ ਵਾਹਨ ਹਾਈਵੇ ਦੇ ਕਿਨਾਰੇ ਖੜ੍ਹੇ ਨਹੀਂ ਕਰੇਗਾ।ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਵੇ ਕਿਨਾਰੇ ਖੜ੍ਹੇ ਵਾਹਨਾਂ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸਕੱਤਰ ਆਰ.ਟੀ.ਏ., ਆਰ.ਟੀ.ਓ., ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਵਾਹਨਾਂ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਹਾਈਵੇ ਦੇ ਕਿਨਾਰੇ ਬਣੇ ਢਾਬਿਆਂ ਦੇ ਮਾਲਕਾਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਕਿ ਵਾਹਨਾਂ ਦਾ ਢਾਬੇ ਦੀ ਪਾਰਕਿੰਗ ਦੇ ਅੰਦਰ ਖੜ੍ਹੇ ਹੋਣਾ ਯਕੀਨੀ ਜਾਵੇ। ਉਨ੍ਹਾਂ ਕਿਹਾ ਕਿ ਢਾਬੇ ਦੇ ਬਾਹਰ ਹਾਈਵੇ ’ਤੇ ਖੜ੍ਹੇ ਵਾਹਨ ਕਾਰਨ ਜੇਕਰ ਕੋਈ ਹਾਦਸਾ ਵਪਾਰਦਾ ਹੈ ਤਾਂ ਸਬੰਧਤ ਢਾਬਾ ਮਾਲਕ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਡਾ. ਅਗਰਵਾਲ ਨੇ ਅਧਿਕਾਰੀਆਂ ਇਹ ਵੀ ਹਦਾਇਤ ਕੀਤੀ ਕਿ ਜਿਥੇ ਕਿਤੇ ਵੀ ਪਿੰਡਾਂ ਦੀਆਂ ਸੜਕਾਂ ਹਾਈਵੇ ਉਤੇ ਮਰਜ ਹੁੰਦੀਆਂ ਹਨ, ਅਜਿਹੇ ਪੁਆਇੰਟਾਂ ’ਤੇ ਵਾਹਨਾਂ ਦੀ ਰਫ਼ਤਾਰ ਘੱਟ ਕਰਨ ਲਈ ਸਾਈਨ ਬੋਰਡ, ਰੰਬਲ ਸਟ੍ਰਿਪਸ, ਰੋਡ ਸਟੱਡਸ ਆਦਿ ਲਗਾਏ ਜਾਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਪੀ.ਡਬਲਯੂ.ਡੀ. ਅਤੇ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਲਦ ਤੋਂ ਜਲਦ ਤਜਵੀਜਾਂ ਤਿਆਰ ਕੇ ਭੇਜਣ ਲਈ ਕਿਹਾ।ਡਾ. ਅਗਰਵਾਲ ਨੇ ਕਿਹਾ ਕਿ ਹਾਈਵੇ ’ਤੇ ਕੋਈ ਵਾਹਨ ਖ਼ਰਾਬ ਹੋ ਜਾਣ ਦੀ ਸੂਰਤ ਵਿੱਚ ਮਦਦ ਲਈ ਲੋਕ ਨੈਸ਼ਨਲ ਹਾਈਵੇ ਦੇ ਹੈਲਪਲਾਈਨ ਨੰਬਰ 1033 ਜਾਂ ਐਮਰਜੈਂਸੀ ਨੰਬਰ 112 ’ਤੇ ਫੋਨ ਕਰ ਸਕਦੇ ਹਨ। ਇਸ ਤੋਂ ਇਲਾਵਾ ਸੜਕ ਜਾਮ ਦੀ ਸਮੱਸਿਆ, ਅਣ ਅਧਿਕਾਰਤ ਕੱਟਾਂ, ਟ੍ਰੈਫਿਕ ਲਾਈਟਾਂ ਤੇ ਸੁਝਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਵਟਸਐਪ ਹੈਲਪਲਾਈਨ ਨੰਬਰ 9646-222-555 ’ਤੇ ਮੈਸੇਜ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਰਾਹੀਂ ਪ੍ਰਾਪਤ ਸਮੱਸਿਆ ਜਾਂ ਸੁਝਾਅ ਨੂੰ ਸਬੰਧਤ ਵਿਭਾਗ ਨੂੰ ਭੇਜ ਕੇ ਉਸਦਾ ਹੱਲ ਕਰਵਾਇਆ ਜਾਵੇਗਾ।Government of Punjab CMO Punjab Bhagwant MannHimanshu Aggarwal IASDistrict Public Relations Office, Jalandhar#jalandhar #DistrictAdministration TagsCP Jalandhar commissionerHighway side trucks not stop accidentJalandhar highway police instructionLatest Update Jalandhar DCTraffic police Jalandhar FacebookXPinterestWhatsApp chief editor Previous articleपंजाब में अब इजी रजिस्ट्रेशन सिस्टम को लेकर सरकार का नया कदम, सभी DCs को जारी हुए निर्देशNext articleਨਸ਼ਾ ਤਸਕਰਾਂ ‘ਤੇ ਸਖ਼ਤੀ: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਦੇ ਗੋਪਾਲ ਨਗਰ ਇਲਾਕੇ ਵਿੱਚ ਅਣਅਧਿਕਾਰਤ ਜਾਇਦਾਦ ਢਾਹ ਦਿੱਤੀ ਗਈ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS