HomeAmritsar Cityਪੰਜਾਬ ਦੇ ਮਾਲ ਮੰਤਰੀ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਲੋਕਾਂ... Amritsar CityBhahwanigarhBreaking NEWSBreaking News PUNJABGeneralJalandharLatest newsLatest update NewsLatest Update NewsludhianaMukeriya NEWS informationNewsPhagwara city PunjabPoliticsPunjabSocial mediaTechnologyTop NewsTOP STORIESTrendingVillage NEWS ਪੰਜਾਬ ਦੇ ਮਾਲ ਮੰਤਰੀ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਲੋਕਾਂ ਤੋਂ ਸਰਕਾਰੀ ਫੀਸ ਤੋਂ ਬਿਨ੍ਹਾਂ ਕੋਈ ਵੀ ਵਾਧੂ ਪੈਸਾ ਨਾ ਲਿਆ ਜਾਵੇ By chief editor October 3, 2024 0 31 FacebookXPinterestWhatsApp Spread the News3/ਅਕਤੂਬਰ ਡੀਡੀ ਨਿਊਜ਼ਪੇਪਰ । ਮਾਲ ਮੰਤਰੀ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਲੋਕਾਂ ਤੋਂ ਸਰਕਾਰੀ ਫੀਸ ਤੋਂ ਬਿਨ੍ਹਾਂ ਕੋਈ ਵੀ ਵਾਧੂ ਪੈਸਾ ਨਾ ਲਿਆ ਜਾਵੇ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਜੋ ਵੀ ਅਧਿਕਾਰੀ/ਕਰਮਚਾਰੀ ਰਿਸ਼ਵਤਖੋਰੀ ਜਾਂ ਨਿਯਮਾਂ ਦੀ ਅਣਦੇਖੀ ਆਦਿ ਮਾਮਲਿਆਂ ‘ਚ ਸ਼ਾਮਲ ਪਾਇਆ ਗਿਆ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਮਾਲ ਵਿਭਾਗ ਦੇ ਹਰ ਦਫਤਰ ਦੇ ਬਾਹਰ ਬੋਰਡ ‘ਤੇ ਵੱਟਸਅੱਪ ਨੰ: 84276 90000 ਲਿਖਿਆ ਜਾਵੇ।ਮਾਲ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਮਾਣ ਸਤਿਕਾਰ ਕੀਤਾ ਜਾਵੇ ਅਤੇ ਕਿਸੇ ਵੀ ਰਾਜਨੀਤਿਕ ਦਬਾਅ ਤੋਂ ਮੁਕਤ ਹੋ ਕੇ, ਕਾਨੂੰਨ ਤੇ ਨਿਯਮਾਂ ‘ਚ ਰਹਿ ਕੇ ਮਾਲ ਵਿਭਾਗ ਨਾਲ ਸਬੰਧਤ ਜਾਇਜ਼ ਕੰਮ ਕੀਤੇ ਜਾਣ ਅਤੇ ਪੰਜਾਬ ਸਰਕਾਰ ਦੀਆਂ ਤਰਜੀਹਾਂ ਅਨੁਸਾਰ ਕੰਮ ਕੀਤਾ ਜਾਵੇ।ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ. ਸਿਨਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ਼ ਸਮੂਹ ਮਾਲ ਅਧਿਕਾਰੀਆਂ ਦੀ ਹਾਜ਼ਰੀ ਲਾਗ ਇੰਨ ਪ੍ਰਣਾਲੀ ਰਾਹੀਂ ਚੈੱਕ ਕੀਤੀ ਜਾਵੇਗੀ ਤਾਂ ਜੋ ਸਮੂਹ ਅਧਿਕਾਰੀ ਸਮੇਂ ਸਿਰ ਦਫਤਰਾਂ ਵਿਖੇ ਹਾਜ਼ਰ ਹੋਣ ਅਤੇ ਲੋਕਾਂ ਦੇ ਕੰਮ ਪ੍ਰਮੁੱਖਤਾ ਨਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਸਮੇਂ ਦੌਰਾਨ ਵਿਭਾਗ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਆਮਦਨ 3 ਹਜ਼ਾਰ ਕਰੋੜ ਤੋਂ ਵਧਾ ਕੇ 6 ਹਜ਼ਾਰ ਕਰੋੜ ਤੱਕ ਪਹੁੰਚਾ ਦਿੱਤੀ ਹੈ।ਇਸੇ ਤਰ੍ਹਾਂ 78 ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕਰਕੇ ਮਾਲ ਵਿਭਾਗ ਕੇ ਕੰਮਾਂ ‘ਚ ਤੇਜ਼ੀ ਲਿਆਂਦੀ ਹੈ।ਉਨ੍ਹਾਂ ਮਾਲ ਮੰਤਰੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਪ੍ਰਮੁੱਖਤਾਵਾਂ ਅਨੁਸਾਰ ਮਾਲ ਵਿਭਾਗ ਲਗਾਤਾਰ ਕਾਰਜਸ਼ੀਲ ਹੈ ਅਤੇ ਪੂਰੀ ਮਿਹਨਤ ਨਾਲ ਲੋਕਾਂ ਨੂੰ ਸੇਵਾਂਵਾ ਅਤੇ ਸੁਵਿਧਾਵਾਂ ਮੁਹੱਈਆ ਕਰਵਾ ਰਿਹਾ ਹੈ।ਇਸ ਮੀਟਿੰਗ ਦੌਰਾਨ ਸਕੱਤਰ ਮਾਲ ਸ੍ਰੀਮਤੀ ਅਲਕ ਨੰਦਾ ਦਿਆਲ, ਵਿਸ਼ੇਸ਼ ਸਕੱਤਰ ਮਾਲ ਹਰਪ੍ਰੀਤ ਸਿੰਘ ਸੂਦਨ, ਵਿਸ਼ੇਸ਼ ਸਕੱਤਰ ਅਤੇ ਡਾਇਰੈਕਟਰ ਲੈਂਡ ਰਿਕਾਰਡ ਉਪਕਾਰ ਸਿੰਘ ਤੋਂ ਇਲਾਵਾ ਵਿਭਾਗ ਦੀਆਂ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀ ਤੇ ਕਰਮਚਾਪੰਜਾਬ ਸਰਕਾਰ ਵੱਲੋਂ ਰੀ ਹਾਜ਼ਰ ਸਨ। ਸੌਰਸ (Pbn) TagsBhagwant Maan CM PunjabCM Bhagwant singh Maan PunjabLatest Update PunjabRevenue department update Punjab FacebookXPinterestWhatsApp chief editor Previous articleਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਲਈ ਲੋਕਾਂ ਦਾ ਪੂਰਾ ਸਹਿਯੋਗ ਅਤੇ ਸਹਿਯੋਗ ਮੰਗਦਾ ਹੈNext articleਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS