HomeAmritsar Cityਪੰਜਾਬ ਸਰਕਾਰ ਦਾ ਸਖਤ ਫ਼ੈਸਲਾ ਐਕਸ਼ਨ ਓਨ ਦਾ ਹੌਸਪੀਟਲ ਮੱਤਲਬ ਸੀਧੀ ਜੇਲ੍ਹ... Amritsar CityBhahwanigarhBreaking NEWSBreaking News PUNJABCrimeGood newsJalandharLatest Movie NewsLatest newsLatest update NewsLatest Update NewsludhianaMukeriya NEWS informationNewsPhagwara city PunjabPoliticsPunjabSocial mediaTechnologyTop NewsTOP STORIESTrendingVillage NEWS ਪੰਜਾਬ ਸਰਕਾਰ ਦਾ ਸਖਤ ਫ਼ੈਸਲਾ ਐਕਸ਼ਨ ਓਨ ਦਾ ਹੌਸਪੀਟਲ ਮੱਤਲਬ ਸੀਧੀ ਜੇਲ੍ਹ ਪੜ੍ਹੋ ਪੂਰੀ ਖਬਰ ❓ By chief editor July 25, 2025 0 44 FacebookXPinterestWhatsApp Spread the Newsਡੀਡੀ ਨਿਊਜ਼ਪੇਪਰ,ਜੁਲਾਈ 25,2025 ਸਿਹਤ ਮੰਤਰੀ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ, ਮਰੀਜ਼ਾ ਤੋਂ ਲਈ ਫੀਡ ਬੈਕ– ਸਰਕਾਰੀ ਰਜਿੰਦਰਾ ਹਸਪਤਾਲ ‘ਚ ਪਿਛਲੀ ਦਿਨੀਂ ਹੋਏ ਲੜਾਈ ਝਗੜੇ ਦਾ ਸਿਹਤ ਮੰਤਰੀ ਨੇ ਲਿਆ ਗੰਭੀਰ ਨੋਟਿਸ📌 -ਹਸਪਤਾਲਾਂ ‘ਚ ਲੜਾਈ-ਝਗੜਾਂ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ : ਡਾ. ਬਲਬੀਰ ਸਿੰਘ❓-ਕਿਹਾ, ਹਸਪਤਾਲ ‘ਚ ਲੜਾਈ-ਝਗੜੇ ਨਾਲ ਮਾਹੌਲ ਖ਼ਰਾਬ ਕਰਨ ਵਾਲੇ ਸਿੱਧੇ ਜੇਲ ਜਾਣਗੇ❓-ਰਜਿੰਦਰਾ ਹਸਪਤਾਲ ਦੀ ਓ.ਪੀ.ਡੀ. ‘ਚ ਹੁਣ ਨਹੀਂ ਲਗਦੀਆਂ ਲਾਈਨਾਂ; ਨਵੀਂ ਪ੍ਰਣਾਲੀ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ❓ਪਟਿਆਲਾ ❓ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਤੇ ਓ.ਪੀ.ਡੀ. ‘ਚ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਹਸਪਤਾਲ ‘ਚ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਫੀਡ ਬੈਕ ਲਈ। ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਹਸਪਤਾਲ ‘ਚ ਦਾਖਲ ਮਰੀਜ਼ ਨਾਲ ਬਾਹਰੀ ਲੋਕਾਂ ਵੱਲੋਂ ਕੀਤੇ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਸਖ਼ਤ ਸ਼ਬਦਾਂ ‘ਚ ਕਿਹਾ ਕਿ ਹਸਪਤਾਲ ‘ਚ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਏ ਝਗੜੇ ਦੇ ਦੋਸ਼ੀਆਂ ਨੂੰ ਹਸਪਤਾਲ ਤੇ ਪੁਲਿਸ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦਿਆਂ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ।ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਅੰਦਰ ਉੱਚੀ ਆਵਾਜ਼ ‘ਚ ਬੋਲਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਪਰ ਕੁਝ ਲੋਕਾਂ ਵੱਲੋਂ ਲੜਾਈ ਝਗੜਾ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਅਜਿਹੇ ਲੋਕ ਮਾਹੌਲ ਖ਼ਰਾਬ ਕਰਕੇ ਹਸਪਤਾਲ ਤੋਂ ਬਾਹਰ ਨਹੀਂ ਸਗੋਂ ਸਿੱਧੇ ਜੇਲ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਸਪਤਾਲ ‘ਚ ਆਪਣਾ ਇਲਾਜ ਕਰਵਾਉਣ ਲਈ ਆਓ, ਪਰ ਹਸਪਤਾਲ ਆਕੇ ਕਿਸੇ ਵੀ ਤਰ੍ਹਾਂ ਨਾਲ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਸਮੇਤ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਪਾਸੋਂ ਹਸਪਤਾਲ ‘ਚ ਮਿਲੀ ਰਹੀਆਂ ਸਿਹਤ ਸਹੂਲਤਾਂ ਬਾਬਤ ਫੀਡ ਬੈਕ ਲੈਂਦਿਆਂ ਦੱਸਿਆ ਕਿ ਹਸਪਤਾਲ ‘ਚ ਦਾਖਲ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਤੋਂ ਹੀ ਦਿੱਤੀ ਜਾ ਰਹੀ ਹਨ ਤੇ ਜੇਕਰ ਕਿਸੇ ਨੂੰ ਕੋਈ ਦਵਾਈ ਬਾਹਰ ਤੋਂ ਲਿਆਉਣ ਲਈ ਕਹਿੰਦਾ ਹੈ ਤਾਂ ਇਸ ਦੀ ਸੂਚਨਾ ਮੈਡੀਕਲ ਸੁਪਰਡੈਂਟ ਜਾ ਫੇਰ ਸਿੱਧੇ ਤੌਰ ‘ਤੇ ਸਿਹਤ ਮੰਤਰੀ ਨੂੰ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿਹਤ ਸੇਵਾਵਾਂ ‘ਚ ਸੁਧਾਰ ਪਹਿਲੀ ਤਰਜੀਹ ਹੈ ਜਿਸ ਤਹਿਤ ਲੋਕਾਂ ਨੂੰ ਆਮ ਆਦਮੀ ਕਲੀਨਿਕ ਤੇ ਸਰਕਾਰੀ ਹਸਪਤਾਲਾਂ ਰਾਹੀਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਓ.ਪੀ.ਡੀ ਦਾ ਦੌਰਾ ਕਰਦਿਆਂ ਦੱਸਿਆ ਕਿ ਹੁਣ ਓ.ਪੀ.ਡੀ. ਦੀ ਰਜਿਸਟਰੇਸ਼ਨ ਲਈ ਕਾਊਂਟਰ ਦੇ ਨਾਲ ਨਾਲ ਟਾਈਮਰ ਲੱਗੇ ਹਨ ਤੇ ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ, ਪੀਣ ਲਈ ਪਾਣੀ ਤੇ ਬਾਥਰੂਮ ਦੀ ਸਹੂਲਤ ਸਮੇਤ ਹੁਣ ਆਪਣੀ ਵਾਰੀ ਲਈ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ‘ਚ ਨਹੀਂ ਲੱਗਣਾ ਪੈਦਾ ਸਗੋਂ ਵਾਰੀ ਨਾਲ ਉਹ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸਰਕਾਰੀ ਰਜਿੰਦਰਾ ਹਸਪਤਾਲ ‘ਚ ਹੋਰ ਵੀ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾਣਗੇ। ਇਸ ਮੌਕੇ ਡਾ. ਆਰ.ਪੀ.ਐਸ. ਸਿਬੀਆ, ਡਾ. ਵਿਸ਼ਾਲ ਚੋਪੜਾ ਸਮੇਤ ਹੋਰ ਡਾਕਟਰ ਵੀ ਮੌਜੂਦ ਸਨ। (ਸੌਰਸ pbn) TagsBhagwant Maan CM PunjabDr balbir singh action moodFresh update Punjab GovernmentHospital staff protect against any ਲੜਾਈਪੰਜਾਬ ਸਿਹਤ ਮੰਤਰੀ ਡਾ ਬਲਬੀਰ ਸਿੰਘ FacebookXPinterestWhatsApp chief editor Previous article*ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਗੋਲੀ ਚਲਾਉਣ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਪਿਸਟਲ ਸਮੇਤ ਗ੍ਰਿਫਤਾਰ ਕੀਤਾNext articleਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਯੁੱਧ ਨਸ਼ੇ ਵਿਰੁੱਧ ਅਪਰਾਧ ਵਿਰੁੱਧ ਕਾਰਵਾਈ ਜਾਰੀ ਰਖਦੇ ਹੋਏ 8 ਗ੍ਰਿਫ਼ਤਾਰ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS