HomeBreaking NEWSਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਨੂੰ 24 ਘੰਟੇ ਪਾਣੀ ਦੀ... Breaking NEWSBreaking News PUNJABJalandharLatest newsLatest update NewsLatest Update NewsludhianaNewsPhagwara city PunjabPoliticsPunjabSocial mediaTop NewsVillage NEWS ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ – ਵਿਧਾਇਕ ਰਜਿੰਦਰਪਾਲ ਕੌਰ ਛੀਨਾ By chief editor May 22, 2025 0 24 FacebookXPinterestWhatsApp Spread the Newsਲੁਧਿਆਣਾ, 22 ਮਈ (ਦੀਪਕ ਸਿੰਘ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਨੂੰ 24 ਘੰਟੇ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰਾਜਿੰਦਰਪਾਲ ਛੀਨਾ ਵੱਲੋਂ ਸ਼ੇਰਪੁਰ ਰੋਡ ‘ਤੇ ਇੱਕ ਨਵੇਂ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਛੀਨਾ ਨੇ ਦੱਸਿਆ ਕਿ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਨਹਿਰੀ ਪਾਣੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਤਹਿਤ ਸ਼ੇਰਪੁਰ ਰੋਡ ‘ਤੇ ਇੱਕ ਨਵੀ ਪਾਈਪਲਾਈਨ ਪਾਈ ਜਾ ਰਹੀ ਹੈ। ਇਸ ਯੋਜਨਾ ਰਾਹੀਂ, ਨਹਿਰੀ ਪਾਣੀ ਸਿੱਧਾ ਹਰ ਘਰ ਤੱਕ ਪਹੁੰਚੇਗਾ ਜਿਸ ਨਾਲ ਸਾਫ਼, ਸਿਹਤਮੰਦ ਅਤੇ ਨਿਰੰਤਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਸਪੱਸ਼ਟ ਕੀਤਾ ਪੁਰਾਣੀਆਂ, ਟੁੱਟੀਆਂ ਪਾਈਪਾਂ ਨੂੰ ਮਜ਼ਬੂਤ, ਨਵੀਂ-ਤਕਨਾਲੋਜੀ ਵਾਲੀਆਂ ਲਾਈਨਾਂ ਨਾਲ ਬਦਲਿਆ ਜਾਵੇਗਾ, ਜੋ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਵੀ ਮਦਦ ਕਰਨਗੀਆਂ। ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਤਿੰਨ ਸਾਲਾਂ ਵਿੱਚ ਮੁਕੰਮਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ 10 ਘੰਟੇ ਦੀ ਪਾਣੀ ਸਪਲਾਈ ਤੋਂ ਵਧਾ ਕੇ 24 ਘੰਟੇ ਕੀਤੀ ਜਾਵੇਗੀ।ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। TagsAAM Aadmi party Govt Punjabcm bhagwant mannCM Bhagwant singh Maan PunjabPunjab AAM Aadmi party Punjab FacebookXPinterestWhatsApp chief editor Previous articleकलेक्टर रेट वृद्धि: आम लोगों की जेबों पर और बड़ा बोझ- सन्नी शर्माNext articleਬ੍ਰੈਕਿੰਗ ਨਿਊਜ : ਭਗਵੰਤ ਮਾਨ ਵੱਲੋਂ ਆਪਣੇ ਹੀ ਵਿਧਾਇਕ ਰਮਨ ਅਰੋੜਾ ਖਿਲਾਫ਼ ਵੱਡੀ ਕਾਰਵਾਈ..! ਵਿਜੀਲੈਂਸ ਨੇ ਚੁੱਕ ਲਿਆ..? RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS