ਜਲੰਧਰ ਦਿਹਾਤੀ ਗੁਰਾਇਆ ( ਕਰਨਬੀਰ ਸਿੰਘ)
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 22 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ 03 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 03-12-2022 ਨੂੰ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਸਹਾਇਕ ਸਬ ਇੰਸਪੈਕਟਰ ਮੋਹਣ ਲਾਲ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਅਤੇ ਨਾਕਾਬੰਦੀ ਦੇ ਸੰਬੰਧ ਵਿੱਚ ਬਾ-ਸਵਾਰੀ ਪ੍ਰਾਈਵੇਟ ਕਾਰਾਂ ਦੇ ਨੇੜੇ ਆਰ.ਸੀ. ਪਲਾਜਾ ਮੌਜੂਦ ਸੀ ਕਿ ਇੱਕ ਦੇਸ ਸੇਵਕ ਨੇ ਹਾਜਰ ਆ ਕਿ ਇਤਲਾਹ ਦਿੱਤੀ ਕਿ ਜਗਜੀਤ ਸਿੰਘ ਉਰਫ ਮਾਟੀ ਪੁੱਤਰ ਸ੍ਰੀ ਅਵਤਾਰ ਸਿੰਘ ਵਾਸੀ ਪਿੰਡ ਮਨਸੂਰਪੁਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ, ਕਸ਼ਮੀਰ ਚੰਦ ਉਰਫ ਤੋਤਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬਕਾਪੁਰ ਥਾਣਾ ਫਿਲੌਰ ਜਿਲ੍ਹਾਂ ਜਲੰਧਰ ਅਤੇ ਦਲਜੀਤ ਸਿੰਘ ਉਰਫ ਕਾਕਾ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮਹਿਦਪੁਰ ਥਾਣਾ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਜਗਜੀਤ ਸਿੰਘ ਉਰਫ ਮਾਟੀ ਉਕਤ ਚਾਰ ਦਿਵਾਰੀ ਵਾਲੇ ਪਲਾਟ ਕੋਲਡ ਸਟੋਰ ਅੱਟੀ ਰੋਡ ਦੇ ਸਾਹਮਣੇ ਕੀਤੀ ਹੋਈ ਚਾਰ ਦਿਵਾਰੀ ਕਰਕੇ ਬਣਾਏ ਹੋਏ ਸ਼ੈੱਡ ਅੰਦਰ ਬੈਠ ਕੇ ਹੈਰੋਇਨ ਪੀਣ ਦੀ ਤਿਆਰੀ ਕਰ ਰਹੇ ਹਨ।ਜੇਕਰ ਇਸੇ ਵਕਤ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ।ਜੋ ਇਹ ਇਤਲਾਹ ਠੋਸ ਅਤੇ ਭਰੋਸੇਯੋਗ ਹੈ।ਜਿਸ ਤੇ ਸਹਾਇਕ ਸਬ ਇੰਸਪੈਕਟਰ ਮੋਹਣ ਲਾਲ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 163 ਮਿਤੀ 03-12-2022 ਜੁਰਮ 21-61- 85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ।ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਦੇਸ ਸੇਵਕ ਵੱਲੋਂ ਦੱਸੀ ਹੋਈ ਜਗ੍ਹਾ ਪਰ ਰੇਡ ਕੀਤਾ ਗਿਆ ਤੇ ਤਿੰਨ ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾਂ ਦਾ ਕ੍ਰਮਵਾਰ ਨਾਮ ਪਤਾ ਪੁੱਛਿਆ ਗਿਆ।ਜਿਨ੍ਹਾਂ ਨੇ ਕ੍ਰਮਵਾਰ ਆਪਣਾ ਆਪਣਾ ਨਾਮ ਜਗਜੀਤ ਸਿੰਘ ਉਰਫ ਮਾਟੀ ਪੁੱਤਰ ਸ੍ਰੀ ਅਵਤਾਰ ਸਿੰਘ ਵਾਸੀ ਪਿੰਡ ਮਨਸੂਰਪੁਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ, ਕਸ਼ਮੀਰ ਚੰਦ ਉਰਫ ਤੋਤਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬਕਾਪੁਰ ਥਾਣਾ ਫਿਲੌਰ ਜਿਲ੍ਹਾਂ ਜਲੰਧਰ ਅਤੇ ਦਲਜੀਤ ਸਿੰਘ ਉਰਫ ਕਾਕਾ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮਹਿਦਪੁਰ ਥਾਣਾ ਬਲਾਚੋਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਜਿਨ੍ਹਾਂ ਪਾਸੋਂ ਤਲਾਸੀ ਦੌਰਾਨ ਹੈਰੋਇਨ ਬ੍ਰਾਮਦ ਹੋਈ।ਜੋ ਬ੍ਰਾਮਦਾ ਹੈਰੋਇਨ ਦਾ ਵਜਨ ਕਰਨ ਤੇ 22 ਗ੍ਰਾਮ ਹੈਰੋਇਨ ਹੋਈ।ਜੋ ਗ੍ਰਿਫਤਾਰ ਦੋਸ਼ੀਆਨ ਜਗਜੀਤ ਸਿੰਘ ਉਰਫ ਮਾਟੀ ਪੁੱਤਰ ਸ੍ਰੀ ਅਵਤਾਰ ਸਿੰਘ ਵਾਸੀ ਪਿੰਡ ਮਨਸੂਰਪੁਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ, ਕਸ਼ਮੀਰ ਚੰਦ ਉਰਫ ਤੋਤਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬਕਾਪੁਰ ਥਾਣਾ ਫਿਲੌਰ ਜਿਲ੍ਹਾਂ ਜਲੰਧਰ ਅਤੇ ਦਲਜੀਤ ਸਿੰਘ ਉਰਫ ਕਾਕਾ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਮਹਿਦਪੁਰ ਥਾਣਾ ਬਲਾਚੋਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜੋ ਦੋਸ਼ੀਆਨ ਉਕਤਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰਇਨ ਕਿਸ ਪਾਸੋਂ ਲੈ ਕੇ ਆਏ ਸਨ ਅਤੇ ਅੱਗੋਂ ਕਿਸ ਨੂੰ ਵੇਚਣੀ ਸੀ।
ਬ੍ਰਾਮਦਗੀ :-
22 ਗ੍ਰਾਮ ਹੈਰੋਇਨ







