ਫਾਜ਼ਿਲਕਾ 2ਜਨਵਰੀ। ਡੀਡੀ,ਨਿਊਜ਼ਪੇਪਰ (ਸੁਖਵਿੰਦਰ ਪ੍ਰਦੇਸੀ)
ਕਮਿਸ਼ਨਰ ਨਗਰ ਨਿਗਮ ਅਬੋਹਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਬੁੱਧਵਾਰ 4 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਆਮ ਜਨਤਾ ਦਰਬਾਰ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਨਗਰ ਨਿਗਮ ਨਾਲ ਸਬੰਧਿਤ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨਾਲ ਸਬੰਧਿਤ ਲੋਕ ਇਸ ਜਨਤਾ ਦਰਬਾਰ ਵਿੱਚ ਆ ਕੇ ਆਪਣੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾ ਸਕਦੇ ਹਨ।







