HomeBreaking NEWS। ਜਲੰਧਰ ਕਮਿਸ਼ਨਰੇਟ ਜਲੰਧਰ ਹਦੂਦ ਅੰਦਰ ਪਤੰਗ ਤੇ ਡੋਰ ਵਿਕਰੇਤਾ ਜੋ...

। ਜਲੰਧਰ ਕਮਿਸ਼ਨਰੇਟ ਜਲੰਧਰ ਹਦੂਦ ਅੰਦਰ ਪਤੰਗ ਤੇ ਡੋਰ ਵਿਕਰੇਤਾ ਜੋ ਚਾਇਨਾ ਡੋਰ ( ਨਾਈਲੋਨ, ਪਲਾਸਟਿਕ ਜਾਂ ਸਥੈਂਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਅਜਿਹੀ ਡੋਰ/ਧਾਗਾ ਜਿਸ ਉੱਪਰ ਸਥੈਂਟਿਕ ਦੀ ਧਾਤੂ ਦੀ ਪਰਤ ਚੜ੍ਹੀ ਹੋਵੇ ਪੂਰਨ ਤੌਰ ਤੇ ਪਾਬੰਦੀ।

Spread the News

ਅੱਜ ਮਿਤੀ 17,ਜਨਵਰੀ (ਡੀਡੀ,ਨਿਊਜ਼ਪੇਪਰ) ਜਲੰਧਰ ਦੇ ਡਾਕਟਰ ਐਸ. ਭੂਪਤੀ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਇਆ ਦੱਸਿਆ ਕਿ ਚਾਇਨਾ ਡੋਰ ਨਾਲ ਵਾਪਰ ਰਹੇ ਹਾਦਸਿਆਂ ਲੈ ਕੇ ਆਮ ਪਬਲਿਕ ਨੂੰ ਅਪੀਲ ਕਰਦੇ ਹੋਏ ਸੂਚਿਤ ਕੀਤਾ ਜਾਂਦਾ ਹੈ ਕਿ ਕਮਿਸ਼ਨਰੇਟ ਜਲੰਧਰ ਹਦੂਦ ਅੰਦਰ ਪਤੰਗ ਤੇ ਡੋਰ ਵਿਕਰੇਤਾ ਜੋ ਚਾਇਨਾ ਡੋਰ ( ਨਾਈਲੋਨ, ਪਲਾਸਟਿਕ ਜਾਂ ਸਥੈਂਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਅਜਿਹੀ ਡੋਰ/ਧਾਗਾ ਜਿਸ ਉੱਪਰ ਸਥੈਂਟਿਕ ਦੀ ਧਾਤੂ ਦੀ ਪਰਤ ਚੜ੍ਹੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡ ਦੇ ਅਨਕੂਲ ਨਾ ਹੋਵੇ ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖ੍ਰੀਦ ਕਰਨ, ਸਪਲਾਈ ਕਰਨ ਜਾਂ ਆਯਾਤ ਕਰਨ ‘ਤੇ ਮੁਕੰਮਲ ਪਾਬੰਦੀ ਹੈ ਅਤੇ ਇਸ ਪਾਬੰਦੀ ਲਈ ਜੇਰ ਧਾਰਾ 144 ਜਾਬਤਾ ਫੌਜਦਾਰੀ ਦੇ ਕਮਿਸ਼ਨਰੇਟ ਪੁਲਿਸ, ਜਲੰਧਰ ਵੱਲੋਂ ਪਹਿਲਾਂ ਹੀ ਇੱਕ ਹੁਕਮ ਨੰਬਰ 01-68/ਸੀ.ਪੀ./ਜਲੰਧਰ/ਆਰਮਜ ਮਿਤੀ 03.01.2023 ਤੁਰੰਤ ਪ੍ਰਭਾਵ ਨਾਲ ਮਿਤੀ 03.01.2023 ਤੋਂ ਮਿਤੀ 02.06.2023 ਤੱਕ ਜਾਰੀ ਕੀਤਾ ਹੋਇਆ ਹੈ।ਇਸ ਹੁਕਮ ਦੀ ਉਲੰਘਣਾ ਦੀ ਸੂਰਤ ਵਿੱਚ ਸਬੰਧਿਤ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਤੱਕ ਇਸ ਹੁਕਮ ਦੀ ਉਲੰਘਣਾ ਵਿੱਚ ਕਾਨੂੰਨੀ ਕਾਰਵਾਈ ਕਰਦਿਆਂ ਇਹ ਪਾਬੰਦੀਸ਼ੁਦਾ ਚਾਇਨਾ ਡੋਰ ਵੇਚਣ ਵਾਲੇ 12 ਵਿਅਕਤੀਆਂ ਦੇ ਖਿਲਾਫ 11 ਮੁਕੱਦਮੇ ਦਰਜ ਕੀਤੇ ਗਏ ਅਤੇ ਚਾਇਨਾ ਡੋਰ ਦੇ 519 ਗੁੱਟੂ ਬ੍ਰਾਮਦ ਕੀਤੇ ਗਏ ਹਨ।ਇਸ ਲਈ ਪਬਲਿਕ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਖਤਰਨਾਕ ਚਾਇਨਾ ਡੋਰ ਦੀ ਵਰਤੋਂ ਨਾ ਕਰੇ, ਜਿਸ ਨਾਲ ਖਾਸ ਕਰਕੇ ਦੋ-ਪਹੀਆ ਵਾਹਨਾਂ ‘ਤੇ ਸਵਾਰ ਵਿਅਕਤੀ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਾਡੇ ਪਸ਼ੂ ਅਤੇ ਪੰਛੀ ਵੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਕੇ ਜਖਮੀ ਹੋ ਰਹੇ ਹਨ ਜਾਂ ਮਰ ਰਹੇ ਹਨ। ਵੱਲੋ ਕਮਿਸ਼ਨਰੇਟ ਪੁਲਿਸ, ਜਲੰਧਰ।

Must Read

spot_img