ਡੀਡੀ,ਨਿਊਜ਼ਪੇਪਰ 18ਜਨਵਰੀ । ਜਲੰਧਰ ਮਾਨਯੋਗ ਡਾਕਟਰ ਸ਼੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਵਿੰਦਰ ਸਿੰਘ(PPS)-ADCP-1 ਅਤੇ ਸ਼੍ਰੀ ਨਿਰਮਲ ਸਿੰਘ (PPS)- ACP Central ਦੀਆ ਹਦਾਇਤਾ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ 2 ਜਲੰਧਰ ਦੀ ਦੇਖ ਰੇਖ ਹੇਠ ਚਾਇਨਾ ਡੋਰ ਗੱਟੂ ਵੇਚਣ ਦਾ ਧੰਦਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਅੱਜ ਮਿਤੀ 18.01.2023 ਨੂੰ ASI ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਬਾਲਮਿਕੀ ਚੋਂਕ ਜਲੰਧਰ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਰਮਨਦੀਪ ਸਿੰਘ ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਮਕਾਨ ਨੰਬਰ ਐਨ.ਐਨ 525 ਗੋਪਾਲ ਨਗਰ ਜਲੰਧਰ ਜੋ ਫੁੱਲਾਂ ਵਾਲੀ ਮਾਰਕੀਟ ਨੇੜੇ ਘੁੰਮ ਫਿਰ ਕੇ ਚਾਇਨਾ ਡੋਰ ਵੇਚ ਰਿਹਾ ਹੈ ਜਿਸ ਤੇ ASI ਅਨਿਲ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਰਮਨਦੀਪ ਸਿੰਘ
ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਮਕਾਨ ਨੰਬਰ ਐਨ.ਐਨ 525 ਗੋਪਾਲ ਨਗਰ ਜਲੰਧਰ ਨੂੰ ਕਾਬੂ ਕਰਕੇ ਤਾਲਾਸ਼ੀ ਕਰਨ ਤੇ ਉਸ ਪਾਸੋ 14 ਚਾਇਨਾ ਡੋਰ ਗੱਟੂ ਬ੍ਰਾਮਦ ਹੋਣ ਤੇ ਮੁਕਦਮਾ ਨੰਬਰ 05 ਮਿਤੀ 18.01.2023 ਅ/ਧ 188 IPC ਥਾਣਾ ਡਵੀਜ਼ਨ ਨੰਬਰ 2 ਕਮਿਸ਼ਨਰੇਟ
ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀ:-
1. ਰਮਨਦੀਪ ਸਿੰਘ ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਮਕਾਨ ਨੰਬਰ ਐਨ.ਐਨ
525 ਗੋਪਾਲ ਨਗਰ ਜਲੰਧਰ
ਬ੍ਰਾਮਦਗੀ:-
14 ਗੱਟੂ ਚਾਇਨਾ ਡੋਰ







