ਜਲੰਧਰ, 20 ਜਨਵਰੀ । ਕਰਨਬੀਰ ਸਿੰਘ। (ਡੀਡੀ ਨਿਊਜ਼ਪੇਪਰ) ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਐਸ ਭੂਪਤੀ ਆਈ ਪੀ ਐਸ, ਜੀ ਦੇ ਆਦੇਸ਼ ਅਨੁਸਾਰ ਸ੍ਰੀ ਅੰਕੁਰ ਗੁਪਤਾ ਆਈ ਪੀ ਐੱਸ, ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਫਤਰ ਕਮਿਸ਼ਨਰ ਪੁਲਿਸ ਸਟਾਫ ਦੀ ਅਚਾਨਕ ਚੈਕਿੰਗ ਕੀਤੀ ਗਈ ਇਸ ਦੌਰਾਨ ਹਾਜ਼ਰੀ ਰਜਿਸਟਰ ਚੈੱਕ ਦਿੱਤੇ ਗਏ ਜਿਸ ਵਿੱਚ ਸਮੇਤ ਸਟਾਫ ਇੰਚਾਰਜ ਸਾਰੇ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਵੇਰੇ ਟਾਈਮ ਨਾਲ ਦਫਤਰ ਆਉਣ ਲਈ ਕਿਹਾ ਗਿਆ ਅਤੇ ਸ਼ਾਮ ਨੂੰ ਸਾਰਾ ਦਫਤਰੀ ਕੰਮ ਨਿਪਟਾ ਕੇ ਹੀ ਜਾਣ ਲਈ ਆਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਪੁਲਿਸ ਜੀ ਵੱਲੋਂ ਜਾਣਕਾਰੀ ਦਿੰਦੇ ਆਖਿਆ ਗਿਆ ਕਿ ਇਸ ਚੈਕਿੰਗ ਦਾ ਮੁੱਖ ਮੰਤਵ ਕਰਮਚਾਰੀਆਂ ਵੱਲੋਂ ਦਫ਼ਤਰੀ ਕੰਮ ਵਿੱਚ ਪਾਰਦਰਸ਼ਿਤਾ ਦਿਖਾਉਣ ਅਤੇ ਕਿਸੇ ਵੀ ਤਰਾਂ ਦੀ ਫਾਈਲ ਨੂੰ ਪੈਂਡਿੰਗ ਨਾ ਰੱਖਿਆ ਜਾਵੇ। ਮਾਨਯੋਗ ਪੰਜਾਬ ਸਰਕਾਰ ਜੀ ਦੇ ਹੁਕਮਾਂ ਅਨੁਸਾਰ ਕੁਰੱਪਸ਼ਨ ਸਬੰਧੀ ਜ਼ੀਰੋ ਟੌਲਰੈਂਸ ਦੀ ਨੀਤੀ ਅਪਨਾਉਣ ਲਈ ਆਖਿਆ ਗਿਆ।







