ਡੀਡੀ, ਨਿਊਜ਼ਪੇਪਰ। (ਕਰਨਬੀਰ ਸਿੰਘ)
ਅੱਜ ਮਿਤੀ 23-01-2023 ਨੂੰ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਮਾਨਯੋਗ ਕਮਿਸ਼ਨਰ ਆਫ਼ ਪੁਲਿਸ ਜਲੰਧਰ, ਜੀ ਵੱਲੋ ਕਮਿਸ਼ਨਰੇਟ ਦੇ ਸਾਰੇ ਪੁਲਿਸ ਅਫਸਰਾਂਨ ਦੇ ਨਾਲ ਦਫ਼ਤਰ ਕਾਨਫਰੰਸ ਹਾਲ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀਸੀਪੀ ਸਾਹਿਬਾਨ, ਏਡੀਸੀਪੀ ਸਾਹਿਬਾਨ, ਏਸੀਪੀ ਸਾਹਿਬਾਨ, ਸਾਰੇ ਥਾਣਾ ਮੁੱਖੀ,ਚੌਂਕੀ ਇੰਚਾਰਜ ਅਤੇ ਤਮਾਮ ਯੂਨਿਟਾਂ ਦੇ ਇੰਚਾਰਜ ਹਾਜਰ ਸਨ।
ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਟਾਫ਼ ਦੀ ਜਾਣਕਾਰੀ ਲੈਣ ਤੋਂ ਬਾਅਦ ਆਦੇਸ਼ ਦਿੱਤੇ ਗਏ ਕੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇ। ਇਸ ਵਿੱਚ ਹਰ ਅਫ਼ਸਰ ਅਤੇ ਹਰੇਕ ਕਰਮਚਾਰੀ ਦਾ ਵਿਸ਼ੇਸ਼ ਯੋਗਦਾਨ ਹੋਣਾ ਚਾਹੀਦਾ ਹੈ। ਨਸ਼ਾ ਵੇਚਣ , ਜੂਆ, ਦੜਾ ਸੱਟਾਂ, ਗਲਤ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਜ਼ਰ ਅੰਦਾਜ਼ ਨਾਂ ਕੀਤਾ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਮਿਲਣ ਉਪਰੰਤ ਤੁਰੰਤ ਪੁਲਿਸ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ। ਭਗੌੜੇ ਚੱਲ ਰਹੇ ਅਤੇ ਕ੍ਰਿਮੀਨਲ ਪ੍ਰਵਿਰਤੀ ਅਤੇ ਵਿਸ਼ੇਸ਼ ਤੌਰ ਤੇ ਬਾਰ ਬਾਰ ਕਰਾਇਮ ਕਰਨ ਦੇ ਵਿਅਕਤੀਆਂ ਨੂੰ ਨਕੇਲ ਪਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇ। ਪੀਸੀਆਰ ਮੋਟਰਸਾਈਕਲ, ਜੂਲੋ ਟੀਮਾਂ ਅਤੇ ਥਾਣਾ ਪੁਲਿਸ ਵੱਲੋਂ ਪੈਟਰੋਲਿੰਗ ਪਾਰਟੀਆਂ ਨੂੰ ਐਕਟਿਵ ਕਰਨ ਲਈ ਕਿਹਾ ਗਿਆ। ਪੈਂਡਿੰਗ ਦਰਖਾਸਤਾਂ ,ਅਨਟ੍ਰੇਸ ਮਾਮਲਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਮਿਸ਼ਨਰੇਟ ਪੁਲਿਸ,ਪਬਲਿਕ ਲਈ ਹਮੇਸ਼ਾ ਹਾਜ਼ਰ ਅਤੇ ਸੁਰੱਖਿਆ ਲਈ ਵਚਨਬੱਧ ਹੈ ਅਤੇ ਸ਼ਹਿਰ ਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ।
ਮਾਨਯੋਗ ਕਮਿਸ਼ਨਰ ਸਾਹਿਬ ਨੇ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜੋਰ ਦੇ ਕੇ ਕਿਹਾ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਕੀਤੀ ਜਾਵੇ ਅਤੇ ਭ੍ਰਿਸ਼ਟਾਚਾਰ ਨੂੰ ਕਤਈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।








