HomeBreaking NEWSਗੁਰੂ ਗੋਬਿੰਦ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ 2023 ਦੇ ਸਬੰਧ ਵਿੱਚ ਸੁਰੱਖਿਆ...

ਗੁਰੂ ਗੋਬਿੰਦ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ 2023 ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਅਪਿਤ ਸ਼ੁੰਕਲਾ, IPS, ADGP Law & Order, ਪੰਜਾਬ, ਚੰਡੀਗੜ੍ਹ ਜੀ ਦੀ ਨਿਗਰਾਨੀ ਹੇਠ ਮੀਟਿੰਗ ਕੀਤੀ ਗਈ।

Spread the News

ਜਲੰਧਰ 25,ਜਨਵਰੀ (ਡੀਡੀ.ਨਿਊਜ਼ਪੇਪਰ) ਗੁਰੂ ਗੋਬਿੰਦ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ 2023 ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਅਪਿਤ ਸ਼ੁੰਕਲਾ, IPS, ADGP Law & Order, ਪੰਜਾਬ, ਚੰਡੀਗੜ੍ਹ ਜੀ ਦੀ ਨਿਗਰਾਨੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ IG-ZONE ਜਲੰਧਰ, ਕਮਿਸ਼ਨਰ ਪੁਲਿਸ,ਜਲੰਧਰ, ਐੱਸ.ਐਸ.ਪੀ, ਦਿਹਾਤੀ, ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਡਿਪਟੀ ਕਮਿਸ਼ਨਰ ਪੁਲਿਸ, ਲਾਅ ਐਂਡ ਆਰਡਰ, ਡਿਪਟੀ ਕਮਿਸ਼ਨਰਇੰਨਵੈਸਟੀਗੇਸ਼ਨ ਅਤੇ ਡਿਪਟੀ ਕਮਿਸ਼ਨਰ ਪੁਲਿਸ, ਸਿਟੀ ਸਮੇਤ ਕਮਿਸ਼ਨਰ ਜਲੰਧਰ ਦੇ ਅਫਸਰਾਨ ਸ਼ਾਮਿਲ ਹੋਏ।ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦੱਸਿਆ ਗਿਆ ਕਿ ਗਣਤੰਤਰ ਦਿਵਸ,2023 ਦੇ ਸਬੰਧ ਵਿੱਚ ਜਲੰਧਰ ਸ਼ਹਿਰ ਵਿੱਚ ਨਾਕਾ ਬੰਦੀ, ਨਾਈਟ ਡੋਮੀਨੇਸ਼ਨ, ਸਰਚ ਅਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ।ਗਣਤੰਤਰ ਦਿਵਸ, 2023 ਦੇ ਸਬੰਧ ਵਿੱਚ ਕਮਿਸ਼ਨਰੇਟ ਜਲੰਧਰ ਵੱਲੋ ਵਿੱਚ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

Must Read

spot_img