HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋ ਨਜੈਜ ਸ਼ਰਾਬ...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋ ਨਜੈਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ 7500 ML ਸ਼ਰਾਬ ਨਜੈਜ, 50 ਕਿੱਲੋ ਲਾਹੁਣ ਅਤੇ ਚਾਲੂ ਭੱਠੀ ਦਾ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

Spread the News

ਜਲੰਧਰ ਦਿਹਾਤੀ ਲੋਹੀਆ ।ਡੀਡੀ ਨਿਊਜ਼ਪੇਪਰ (ਕਰਨਬੀਰ ਸਿੰਘ) । ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਨਜੈਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ 7500 ML ਸ਼ਰਾਬ ਨਜੈਜ, 50 ਕਿੱਲੋ ਲਾਹੁਣ ਅਤੇ ਚਾਲੂ ਭੱਠੀ ਦਾ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 05.02.2023 ਨੂੰ ਏ.ਐਸ.ਆਈ ਸੁਖਦੇਵ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਦੇਸ਼ ਸੇਵਕ ਦੀ ਇਤਲਾਹ ਪਰ ਗੁਰਨਾਮ ਸਿੰਘ ਉਰਫ ਗਾਮੀ ਪੁੱਤਰ ਸੰਤਾ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆਂ ਦੇ ਖਿਲਾਫ ਮੁਕੱਦਮਾ ਨੰਬਰ 13 ਮਿਤੀ 05.02.2023 ਜੁਰਮ 61-1-14 EXACT ਥਾਣਾ ਲੋਹੀਆ ਦਰਜ ਰਜਿਸਟਰ ਕਰਨ ਦੀ ਇਤਲਾਹ ਥਾਣਾ ਭੇਜ ਕੇ ਗੁਰਨਾਮ ਸਿੰਘ ਉਰਫ ਗਾਮੀ ਪੁੱਤਰ ਸੰਤਾ ਸਿੰਘ ਦੇ ਪਿੰਡ ਅਸਮੈਲਪੁਰ ਰੋਡ ਕਰਕੇ 7500 ML ਸ਼ਰਾਬ ਨਜੈਜ, 50 ਕਿੱਲੋ ਲਾਹੁਣ ਅਤੇ ਚਾਲੂ ਭੱਠੀ ਦਾ ਸਮਾਨ ਬਰਾਮਦ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ

 

ਬਰਾਮਦਗੀ:

 

7500 ML ਸ਼ਰਾਬ ਨਜੈਜ

 

50 ਕਿੱਲੋ ਲਾਹੁਣ

 

ਭੱਠੀ ਦਾ ਸਮਾਨ (ਬੱਠਲ ਸਿਲਵਰ, ਪਤੀਲਾ ਸਿਲਵਰ, ਸਕਾਲਾ, ਚੱਪਣੀ ਸਮੇਤ ਪਾਇਪ ਅਤੇ ਕਾਨੋ ਆਦਿ।)

Must Read

spot_img