ਡੀਡੀ ਨਿਊਜ਼ਪੇਪਰ । ਲੰਘੇ ਦਿਨੀਂ ਬਟਾਲਾ ਦੇ ਇੱਕ ਪਿੰਡ ਵਿਚ ਹੋਈ ਗੋਲੀਬਾਰੀ ਵਿਚ ਇਕ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ, ਜਦੋਂਕਿ ਇਸੇ ਗੋਲੀਬਾਰੀ ਵਿਚ ਦੋ ਹੋਰ ਜਣੇ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚ ਇਕ ਕਬੱਡੀ ਖਿਡਾਰੀ ਵੀ ਸੀ।ਕਬੱਡੀ ਖਿਡਾਰੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਇਲਾਜ਼ ਲਈ ਦਾਖਲ ਕਰਾਇਆ ਗਿਆ ਸੀ, ਜਿਥੇ ਦੌਰਾਨੇ ਇਲਾਜ਼ ਕਬੱਡੀ ਖਿਡਾਰੀ ਦਮ ਤੋੜ ਗਿਆ।ਕਬੱਡੀ ਖਿਡਾਰੀ ਅਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਸੀ, ਜਿਥੇ ਉਹਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਇੱਕ ਚੰਗਾ ਕਬੱਡੀ ਖਿਡਾਰੀ ਸੀ।ਮੀਡੀਆ ਰਿਪੋਰਟਾਂ ਮੁਤਾਬਿਕ, ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਪੁਲਿਸ ਤੇ ਦੋਸ਼ ਹੈ ਕਿ, ਪੁਲਿਸ ਨੇ ਇਕ ਤਰਫਾ ਕਾਰਵਾਈ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਕਸੂਰ ਮ੍ਰਿਤਕ ਸਰਵਣ ਸਿੰਘ ਸਾਬਕਾ ਸਰਪੰਚ ਦੇ ਪਰਿਵਾਰ ਦਾ ਸੀ।ਮ੍ਰਿਤਕ ਹਰਪਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਲਿਆਂਦੀ ਗਈ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।







