HomeBreaking NEWSਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਤੇ ਐਂਬੂਲੈਂਸ ਨਾਲ ਭਿਆਨਕ ਹਾਦਸਾ ਹੋਈ...

ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਤੇ ਐਂਬੂਲੈਂਸ ਨਾਲ ਭਿਆਨਕ ਹਾਦਸਾ ਹੋਈ ਇੱਕ ਦੀ ਮੌਤ 

Spread the News

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) ਡੀਡੀ ਨਿਊਜ਼ਪੇਪਰ :ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਕਾਲਾਝਾੜ ਟੋਲ ਪਲਾਜਾ ’ਤੇ ਅੱਜ ਦੁਪਹਿਰ ਇੱਕ ਐਬੂਲੈਂਸ ਭਿਆਨਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਐਬੂਲੈਂਸ ਟੋਲ ਪਲਾਜਾ ਲੰਘਦੇ ਸਮੇਂ ਬੇਕਾਬੂ ਹੋ ਕੇ ਟੋਲ ਦੇ ਖੰਬੇ ਨਾਲ ਜਾ ਟਕਰਾਈ, ਉਕਤ ਹਾਦਸੇ ‘ਚ ਐਬੂਲੈਂਸ ਦਾ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਦਕਿ ਉਸਦੇ ਨਾਲ ਬੈਠੇ ਯੂਨੀਵਰਸਿਟੀ ਦੇ ਮੁਲਾਜ਼ਮ ਦੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਦੁਪਹਿਰ ਇੱਕ ਡੇਢ ਵਜੇ ਦੇ ਵਿਚਕਾਰ ਵਾਪਰਿਆ।ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਪਟਿਆਲਾ ਸਾਇਡ ਤੋਂ ਆਉਂਦੀ ਤੇਜ਼ ਰਫ਼ਤਾਰ ਐਬੂਲੈਂਸ ਟੋਲ ਪਲਾਝ਼ਆ ਕ੍ਰਾਸ ਕਰਦੇ ਸਮੇਂ ਅਚਾਨਕ ਬੇਕਾਬੂ ਹੋ ਕੇ ਉੱਥੇ ਲੱਗੇ ਖੰਬੇ ਨਾਲ ਜਾ ਟਕਰਾਈ।ਹਾਦਸੇ ‘ਚ ਐਬੂਲੈਂਸ ਦਾ ਚਾਲਕ ਸੁਦਾਗਰ ਸਿੰਘ ਵਾਸੀ ਬਾਬਾ ਫਰੀਦ ਯੂਨੀਵਰਸਿਟੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸਨੂੰ ਮੌਕੇ ਤੋਂ ਪਟਿਆਲਾ ਵਿਖੇ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਦੋਂਕਿ ਡਰਾਇਵਰ ਦੇ ਨਾਲ ਵਾਲੀ ਸੀਟ ’ਤੇ ਬੈਠੇ ਯੂਨੀਵਰਸਿਟੀ ਦੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਨਰਿੰਦਰਪਾਲ ਸਿੰਘ ਵਾਸੀ ਬਾਬਾ ਫਰੀਦ ਯੂਨੀਵਰਸਿਟੀ ਦੀ ਇਸ ਹਾਦਸੇ ’ਚ ਮੌਕੇ ’ਤੇ ਹੀ ਮੌਤ ਹੋ ਗਈ।

ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਉਨ੍ਹਾਂ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ’ਚ ਪਤਾ ਲੱਗਾ ਹੈ ਕਿ ਐਬੂਲੈਂਸ ਸਵਾਰ ਯੂਨੀਵਰਸਿਟੀ ਦੇ ਕਿਸੇ ਕੰਮ ਸਬੰਧੀ ਚੰਡੀਗੜ੍ਹ ਗਏ ਸਨ ਅਤੇ ਵਾਪਸੀ ਦੌਰਾਨ ਇੱਥੇ ਇਹ ਮੰਦਭਾਗੀ ਦੁਰਘਟਨਾ ਵਾਪਰ ਗਈ।

Must Read

spot_img