ਅੰਮ੍ਰਿਤਸਰ 15, ਫਰਬਰੀ ( ਢਿੱਲੋ ) ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਂਦੀ ਚੋਂਕੀ ਬੁਰਜ ਨੇੜਿਓਂ ਬੀ.ਐਸ.ਐਫ. 183 ਬਟਾਲੀਅਨ ਨੂੰ ਖਸਤਾ ਹਾਲਤ ਵਿਚ 1 ਹੈਂਡ ਗ੍ਰਨੇਡ ਤੇ 15 ਕਾਰਤੂਸ ਮਿਲੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਜਦੋਂ ਬੀ.ਐੱਸ.ਐਫ਼. ਦੇ ਜਵਾਨ ਸਫਾਈ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ 1 ਹੈਂਡ ਗ੍ਰਨੇਡ ਤੇ 15 ਕਾਰਤੂਸ ਮਿਲੇ ਹਨ। ਬੀ.ਐੱਸ.ਐਫ਼. ਨੇ ਗ੍ਰਨੇਡ ਤੇ ਕਾਰਤੂਸਾਂ ਨੂੰ ਥਾਣਾ ਭਿੰਡੀ ਸੈਦਾ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵਲੋਂ ਮੁਕੱਦਮਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ







