17, ਫਰਬਰੀ। ਡੀਡੀ ਨਿਊਜ਼ਪੇਪਰ (ਕਰਨਬੀਰ ਸਿੰਘ) ਸ਼੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ,ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, ਜਲੰਧਰ ਜੀ ਦੀ ਪ੍ਰਧਾਨਗੀ ਹੇਠ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਪੈਂਦੀਆਂ ਬੈਂਕਾਂ ਦੇ ਮੇਨ ਬ੍ਰਾਂਚ ਮੈਨੇਜਰਾਂ ਅਤੇ ਕਰੰਸੀ ਚੈਸਟਾਂਦੇ ਮੈਨੇਜਰਾਂ ਨਾਲ ਕਾਨਫਰੰਸ ਹਾਲ, ਦਫ਼ਤਰ ਕਮਿਸ਼ਨਰ ਪੁਲਿਸ, ਜਲੰਧਰ ਵਿੱਚ ਬੈਕਾਂ, ਚੈਸਟਾਂ ਅਤੇ ਏ.ਟੀ.ਐਮ ਦੀ ਸਕਿਊਰਟੀ ਸਬੰਧੀ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਬ੍ਰਾਂਚ, ਸਹਾਇਕ ਕਮਿਸ਼ਨਰ ਪੁਲਿਸ ਸਕਿਓਰਿਟੀ ਜਲੰਧਰ ਸਮੇਤ ਇੰਚਾਰਜ ਪੀ.ਸੀ.ਆਰ ਅਤੇ ਸਮੂਹ ਹੈੱਡ ਬ੍ਰਾਂਚਾ ਬੈਂਕ ਮੈਨੇਜਰ ਹਾਜ਼ਰ ਆਏ।ਅੱਜ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੈਕਾਂ ਮੈਨੇਜਰਾਂ ਨੂੰ ਬੈਂਕਾਂ ਵਿੱਚ ਗਾਰਡ ਰੱਖਣ ਨੂੰ ਯਕੀਨੀ ਬਣਾਉਣ, ਬੈਂਕਾਂ ਵਿੱਚ ਵਧੀਆ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ, ਬੈਂਕ ਵਿੱਚ ਜਾਂ ਬੈਂਕ ਦੇ ਆਲੇ ਦੁਆਲੇ ਕਿਸੇ ਸ਼ੱਕੀ ਵਿਅਕਤੀ ਦੇ ਨਜ਼ਰ ਆਉਣ ਤੇ ਉਸਦੀ ਇਤਲਾਹ ਤਰੁੰਤ ਸਬੰਧਤ ਐਸ.ਐਚ.ਓ ਜਾਂ ਪੁਲਿਸ ਕੰਟਰੋਲ ਰੂਮ ਤੇ ਦੇਣ ਸਬੰਧੀ ਕਿਹਾ ਗਿਆ।ਇਸ ਤੋਂ ਇਲਾਵਾ ਏ.ਟੀ.ਐਮਾਂ ਅਤੇ ਕਰੰਸੀ ਚੈਸਟਾਂ ਦੀ ਸਕਿਊਰਟੀ ਵੱਲ ਵਿਸ਼ੇਸ ਧਿਆਨ ਦੇਣ ਸਬੰਧੀ ਹਦਾਇਤਾਂ ਕੀਤੀਆਂ ਗਈਆਂ ਅਤੇ ਪੁਲਿਸ ਕੰਟਰੋਲ ਰੂਮ ਦੇ ਮੋਬਾਇਲ ਨੰਬਰ 95929-18501, 95929-18513, 2240610,2240609 ਸਬੰਧੀ ਜਾਣਕਾਰੀ ਦਿੱਤੀ
ਗਈ।







