ਫ਼ਾਜ਼ਿਲਕਾ (ਸੁਖਵਿੰਦਰ ਪ੍ਰਦੇਸੀ) ਅੱਜ ਖੁਈ ਖੇੜਾ ਸਕੂਲ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਇਸ ਦੀ ਜਾਣਕਾਰੀ ਖੂਈ ਖੇੜਾ ਦੇ ਨੋਡਲ ਅਫ਼ਸਰ ਲੈਕਚਰਾਰ ਦਰਸ਼ਨ ਸਿੰਘ ਤਨੇਜਾ ਨੇ ਡੀਡੀ ਨਿਊਜ਼ਪੇਪਰ ਦੇ ਪਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਫਾਜ਼ਿਲਕਾ ਖੂਈ ਖੇੜਾ ਦੇ ਨੋਡਲ ਅਫ਼ਸਰ ਲੈਕਚਰਾਰ ਦਰਸ਼ਨ ਸਿੰਘ ਤਨੇਜਾ ਨੇ ਡੀ ਡੀ ਨਿਊਜ਼ ਦੇ ਪਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਫਾਜ਼ਿਲਕਾਦੇ ਪੱਤਰ ਨੰdਬਰ DLSA/2023/27 ਮਿਤੀ 4/1/2023 ਅਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਫਾਜ਼ਿਲਕਾ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਵਿੱਚ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਸਕੂਲ ਦੀ ਸਵੇਰ ਦੀ ਸਭਾ ਵਿੱਚ ਕਰਵਾਇਆ ਗਿਆ। ਲੀਗਲ ਲਿਟਰੇਸੀ ਕਲੱਬ ਖੁਈਖੇੜਾ ਦੇ ਨੋਡਲ ਅਫ਼ਸਰ ਲੈਕਚਰਾਰ ਦਰਸ਼ਨ ਸਿੰਘ ਤਨੇਜਾ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਰਾਸ਼ਟਰੀ ਯੁਵਾ ਦਿਵਸ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਮੌਕੇ ਸਾਲ 1995 ਤੋਂ ਭਾਰਤ ਵਿਚ ਮਨਾਇਆ ਜਾਂਦਾ ਹੈ। ਓਹਨਾਂ ਨੇ ਇਹ ਵੀ ਦਸਿਆ ਕਿ ਸਵਾਮੀ ਵਿਵੇਕਾਨੰਦ ਜੀ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਪਹਿਲਾਂ ਸੰਨਿਆਸ ਲੈਣ ਲਈ ਘਰ ਬਾਰ ਛਡਆ, ਫਿਰ ਜਨਮ ਭੂਮੀ ਦੀ ਸੇਵਾ ਲਈ ਸੰਨਿਆਸ ਵੀ ਛਡ ਦਿੱਤਾ। ਸਾਇੰਸ ਮਾਸਟਰ ਸੁਧੀਰ ਬਿਸ਼ਨੋਈ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ 1893 ਵਿੱਚ ਅਮਰੀਕਾ ਵਿੱਚ ਹੋਏ ਵਿਸ਼ਵ ਧਰਮ ਸੰਮੇਲਨ ਵਿੱਚ ਓਹਨਾਂ ਦੇ ਭਾਸ਼ਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਕਥਨ ‘ ਉਠੋ, ਜਾਗੋ ਅਤੇ ਉਦੋਂ ਤੱਕ ਚਲਦੇ ਰਹੋ ਜਦੋਂ ਤੱਕ ਤੁਹਾਨੂੰ ਮੰਜ਼ਿਲ ਨਹੀਂ ਮਿਲ ਜਾਂਦੀ।’ ਤੋਂ ਪ੍ਰੇਰਨਾ ਲੈਣ ਲਈ ਕਿਹਾ। ਮੰਚ ਸੰਚਾਲਨ ਵਿਨੋਦ ਕੁਮਾਰ ਡੀ ਪੀ ਈ ਨੇ ਕੀਤਾ। ਇਸ ਮੌਕੇ ਸਵਿਤਾ ਖੁਰਾਣਾ, ਨੀਨਾ ਰਾਣੀ, ਤਰਨਜੀਤ ਕੌਰ, ਪੂਜਾ ਗੂੰਬਰ,ਮੋਨਾ,ਨਤਾਸ਼ਾ, ਅਮਿਤ ਕੁਮਾਰ, ਅਮਨ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।







