22 ਫਰਬਰੀ, (ਡੀਡੀ ਨਿਊਜ਼ਪੇਪਰ) ।
ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ IPS ਜੀ ਵੱਲੋਂ ਪੁਲਿਸ
ਲਾਇਨ ਜਲੰਧਰ ਵਿਖੇ PCR SQUAD ਦੀ ਦੋਨੋਂ ਸਿਫਟਾਂ ਦੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ
ਗਈ ਅਤੇ ਉਹਨਾਂ ਨੂੰ ਚੰਗੇ ਕੰਮ ਕਰਨ ਬਾਰੇ ਉਤਸ਼ਾਹਿਤ ਕੀਤਾ ਗਿਆ। ਮਾਨਯੋਗ ਕਮਿਸ਼ਨਰ ਸਾਹਿਬ
ਜੀ ਵੱਲੋਂ PCR SQUAD ਦੀ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਨਿਭਾ ਰਹੇ ਕਰਮਚਾਰੀਆਂ ਦੀ
ਹੋਸਲਾ ਅਫਜਾਈ ਲਈ ਉਹਨਾਂ ਕਰਮਚਾਰੀਆਂ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ
ਸਨਮਾਨਿਤ ਕੀਤਾ ਗਿਆ ਅਤੇ PCR SQUAD ਦੀਆਂ ਜੂਲੋ ਗੱਡੀਆਂ ਅਤੇ ਮੋਟਰ-ਸਾਈਕਲਾਂ ਵਿੱਚ
GPS System ਲਗਾ ਕੇ ਹਾਈਟੈਕ ਕੀਤਾ ਗਿਆ ਅਤੇ ਸ਼ਹਿਰ ਵਿੱਚ ਗਸ਼ਤ ਨੂੰ ਤੇਜ਼ ਕਰਨ ਲਈ
ਗੱਡੀਆਂ ਵਿੱਚ ਤੇਲ ਦਾ ਵੀ ਵਾਧਾ ਕੀਤਾ ਗਿਆ ਤਾਂ ਜੋ ਕਿ ਸ਼ਹਿਰ ਵਿੱਚ ਹੋ ਰਹੇ ਕ੍ਰਾਇਮ ਨੂੰ ਰੋਕਿਆ
ਜਾ ਸਕੇ।
ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜੀ ਨੇ ਕਰਮਚਾਰੀਆਂ ਨੂੰ
ਸਨਮਾਨਿਤ ਕਰਦਿਆਂ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਹਰੇਕ ਕਰਮਚਾਰੀ ਆਪਣੀ ਡਿਊਟੀ ਪੂਰੀ
ਤਨ-ਦੇਹੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਬਲਿਕ ਦੇ ਨਾਲ ਵਧੀਆ ਤਾਲਮੇਲ ਰੱਖਦੇ ਹੋਏ
ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣਗੇ ਤਾਂ ਜੋ ਪਬਲਿਕ ਦੇ ਵਿੱਚ ਪੁਲਿਸ ਮਹਿਕਮੇ ਦਾ ਅਕਸ਼
ਵਧੀਆ ਬਣਿਆ ਰਹੇ। ਇਸ ਤੋਂ ਇਲਾਵਾ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਜੀ ਨੇ ਕਿਹਾ
ਕਿ ਕਮਿਸ਼ਨਰੇਟ ਜਲੰਧਰ ਵਿੱਚ ਡਿਊਟੀ ਦੌਰਾਨ ਵਧੀਆ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ ਭਵਿੱਖ
ਵਿੱਚ ਇਸੇ ਤਰ੍ਹਾਂ ਸਨਮਾਨਿਤ ਵੀ ਕੀਤਾ ਜਾਵੇਗਾ।







