ਡੀਡੀ ਨਿਊਜ਼ਪੇਪਰ।
ਰਿਸ਼ਵਤ ਕਾਂਡ ‘ਚ ਘਿਰੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵੀ ਵਿਜੀਲੈਂਸ ਦੇ ਵਲੋਂ ਰਾਜਪੁਰਾ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ।
ਦੱਸ ਦੀਈਏ ਕਿ, ਕੁਝ ਦਿਨ ਪਹਿਲਾਂ ਵਿਧਾਇਕ ਦੇ ਕਥਿਤ ਪੀ.ਏ ਨੂੰ ਵਿਜੀਲੈਂਸ ਨੇ ਮੋਟੀ ਰਿਸ਼ਵਤ ਸਮੇਤ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਉਸ ਸਮੇਂ ਵਿਧਾਇਕ ਦਾ ਨਾਮ ਵੀ ਇਸ ਕਾਂਡ ਵਿਚ ਸਾਹਮਣੇ ਆਇਆ ਸੀ।ਪਰ ਵਿਜੀਲੈਂਸ ਵਲੋਂ ਜਾਰੀ ਬਿਆਨ ਨੇ ਸਪਸ਼ਟ ਕੀਤਾ ਕਿ, ਵਿਧਾਇਕ ਅਮਿਤ ਰਤਨ ਨਹੀਂ, ਬਲਕਿ ਉਹਨਾਂ ਦੇ ਕਥਿਤ ਪੀ.ਏ ਨੂੰ ਹੀ ਗ੍ਰਿਫਤਾਰ ਕੀਤਾ ਹੈ।ਦੱਸਣਾ ਬਣਦਾ ਹੈ ਕਿ, ਪਿੰਡ ਘੁੱਦਾ ਦੇ ਸਰਪੰਚ ਵੱਲੋਂ ਇਹ ਮਾਮਲਾ ਪਹਿਲੋਂ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾ ਕੇ, ਵਿਧਾਇਕ ਅਮਿਤ ਰਤਨ ਦੀ ਹਾਜ਼ਰੀ ਵਿੱਚ ਉਹਦੇ ਪੀਏ ਨੂੰ ਫੜ ਲਿਆ ਸੀ।
ਜਦੋਂਕਿ ਅਮਿਤ ਰਤਨ ਨੂੰ ਪੁੱਛਗਿੱਛ ਲਈ ਸੱਦਿਆ ਸੀ ਅਤੇ ਬਾਅਦ ਵਿੱਚ ਵਿਧਾਇਕ ਨੂੰ ਛੱਡ ਦਿੱਤਾ ਗਿਆ। ਪਰ, ਲੰਘੀ ਦੇਰ ਰਾਤ ਉਕਤ ਰਿਸ਼ਵਤ ਕਾਂਡ ਮਾਮਲੇ ਵਿੱਚ ਵਿਧਾਇਕ ਅਮਿਤ ਰਤਨ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।







