HomeBreaking NEWSਜਲੰਧਰ ਪੁਲਿਸ ਡਿਵੀਜ਼ਨ ਨੰਬਰ 6 ਵੱਲੋ ਚੋਰੀ ਦੇ ਮੋਟਰਾਈਕਲ ਤੇ ਐਕਟਿਵਾ ਸਕੂਟਰੀਆ...

ਜਲੰਧਰ ਪੁਲਿਸ ਡਿਵੀਜ਼ਨ ਨੰਬਰ 6 ਵੱਲੋ ਚੋਰੀ ਦੇ ਮੋਟਰਾਈਕਲ ਤੇ ਐਕਟਿਵਾ ਸਕੂਟਰੀਆ ਫੜਿਆ।

Spread the News

ਡੀਡੀ ਨਿਊਜ਼ਪੇਪਰ। ਕਰਨਬੀਰ ਸਿੰਘ
(ਮੋਟਰਸਾਇਕਲ ਚੋਰੀ ਕਰਨ ਵਾਲਾ 01 ਦੋਸ਼ੀ ਕਾਬੂ)
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿੱਤੇ
ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਦਿੱਤਿਆ IPS, ADCP-2 ਜਲੰਧਰ ਜੀ ਦੀ ਯੋਗ ਅਗਵਾਈ ਹੇਠ
ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ
ASI ਜਗਦੀਸ਼ ਲਾਲ ਵੱਲੋ ਮੁਕੱਦਮਾ ਨੰਬਰ 38 ਮਿਤੀ 04.03.2023 ਅ/ਧ 379,411 IPC ਥਾਣਾ ਡਵੀਜ਼ਨ ਨੰਬਰ
06 ਕਮਿਸ਼ਨਰੇਟ ਜਲੰਧਰ ਨੂੰ ਟਰੇਸ ਕਰਦੇ ਹੋਏ ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਪੁੱਤਰ ਸੰਜੇ ਭੰਡਾਰੀ ਵਾਸੀ
ਮਕਾਨ ਨੰਬਰ 188 ਚੋਪੜਾ ਕਲੋਨੀ, ਬਸਤੀ ਸ਼ੇਖ, ਥਾਣਾ ਡਵੀਜ਼ਨ ਨੰਬਰ 5 ਕਮਿਸ਼ਨਰੇਟ ਜਲੰਧਰ ਨੂੰ ਮਿਤੀ
04.03.2023 ਨੂੰ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਦੋਸ਼ੀ ਉਕਤ ਵੱਲੋਂ ਮਾਡਲ ਟਾਊਨ ਜਲੰਧਰ ਅਤੇ ਹੋਰ
ਵੱਖ-ਵੱਖ ਏਰੀਏ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਮੰਨਿਆ।ਜਿਸ ਦੇ ਪਾਸੋਂ ਐਕਟਿਵਾ ਰੰਗ
ਚਿੱਟਾ ਨੰਬਰ PB-08-DN-8436, PB-08-CK-1722, PB-08-DT-1456, PB-08-CU-1218 ਅਤੇ
ਮੋਟਰਸਾਇਕਲ ਮਾਰਕਾ ਸਪਲੈਂਡਰ ਨੰਬਰ PB-09-AD-9120 ਰੰਗ ਸਿਲਵਰ, PB-08-BT-6529 ਰੰਗ ਕਾਲਾ,
PB-08-CY-3776 ਰੰਗ ਕਾਲਾ ਅਤੇ PB-08-DJ-8481 ਰੰਗ ਕਾਲਾ ਬਰਾਮਦ ਕੀਤੇ ਗਏ। ਦੌਰਾਨੇ ਤਫਤੀਸ਼ ਦੋਸ਼ੀ
ਰੋਨਿਸ਼ ਭੰਡਾਰੀ ਉਰਫ ਮਿੱਠੀ ਨੇ ਮੰਨਿਆ ਕਿ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਆਪਣੇ ਸਾਥੀ ਮੋਹਿਤ ਮਾਂਡਲਾ
ਉਰਫ ਬੱਬੂ ਪੁੱਤਰ ਯਸ਼ਪਾਲ ਵਾਸੀ ਮਾਡਲ ਹਾਊਸ ਜਲੰਧਰ ਅਤੇ ਮਨੀ ਪੁੱਤਰ ਰਮੇਸ਼ ਲਾਲ ਵਾਸੀ ਭਾਰਗੋ ਕੈਂਪ
ਜਲੰਧਰ ਨਾਲ ਮਿਲ ਕੇ ਅੰਜਾਮ ਦਿੰਦਾ ਸੀ।ਜਿਸ ਤੇ ਮੁਕੱਦਮਾ ਉਕਤ ਵਿੱਚ ਮੋਹਿਤ ਮਾਂਡਲਾ ਉਰਫ ਬੱਬੂ ਅਤੇ ਮਨੀ
ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ।ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ
ਉਸ ਦਾ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜਿਸ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਸ਼ੁਦਾ ਦੋਸ਼ੀ ਦਾ ਨਾਮ ਤੇ ਪਤਾ :-
ਰੋਨਿਸ ਭੰਡਾਰੀ ਉਰਫ ਮਿੱਠੀ ਪੁੱਤਰ ਸੰਜੇ ਭੰਡਾਰੀ ਵਾਸੀ ਮਕਾਨ ਨੰਬਰ 188 ਚੋਪੜਾ ਕਲੋਨੀ, ਬਸਤੀ ਸ਼ੇਖ, ਥਾਣਾ
ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ, ਉਮਰ ਕ੍ਰੀਬ 31 ਸਾਲ, ਗ੍ਰਿਫਤਾਰੀ ਮਿਤੀ 04.03.2023
ਬਰਾਮਦਗੀ (ਕੁੱਲ 04 ਮੋਟਰਸਾਇਕਲ, 04 ਐਕਟਿਵਾ)
1. ਐਕਟਿਵਾ ਰੰਗ ਚਿੱਟਾ ਨੰਬਰ PB-08-DN-8436,
2. ਐਕਟਿਵਾ ਰੰਗ ਚਿੱਟਾ ਨੰਬਰ PB-08-CK-1722,
3. ਐਕਟਿਵਾ ਰੰਗ ਚਿੱਟਾ ਨੰਬਰ PB-08-DT-1456,
4. ਐਕਟਿਵਾ ਰੰਗ ਚਿੱਟਾ ਨੰਬਰ PB-08-CU-1218
ਮੋਟਰਸਾਇਕਲ :
1. ਸਪਲੈਂਡਰ ਨੰਬਰ PB-09-AD-9120 ਰੰਗ ਸਿਲਵਰ,
2. ਸਪਲੈਂਡਰ ਨੰਬਰ PB-08-BT-6529 ਰੰਗ ਕਾਲਾ,
3. ਸਪਲੈਂਡਰ ਨੰਬਰ PB-08-CY-3776 ਰੰਗ ਕਾਲਾ
4. ਸਪਲੈਂਡਰ ਨੰਬਰ PB-08-DJ-8481 ਰੰਗ ਕਾਲਾ
ਦੋਸ਼ੀ ਤੇ ਪਹਿਲਾ ਦਰਜ ਮੁਕੱਦਮੇ :
1. ਮੁਕੱਦਮਾ ਨੰਬਰ 127 ਮਿਤੀ 20.07.2017 ਅ/ਧ 411 IPC ਥਾਣਾ ਭਾਰਗੋ ਕੈਂਪ ਜਲੰਧਰ।
2. ਮੁਕੱਦਮਾ ਨੰਬਰ 155 ਮਿਤੀ 01.10.2022 ਅ/ਧ 379,411 IPC ਥਾਣਾ ਭਾਰਗੋ ਕੈਂਪ ਜਲੰਧਰ।

Must Read

spot_img