ਜਲੰਧਰ:10 ਮਾਰਚ (ਡੀਡੀ ਨਿਊਜ਼ਪੇਪਰ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਬੂਾਈ ਆਗੂਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਰਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ,ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਜੁਆਇੰਟ ਸਕੱਤਰ ਕੁਲਦੀਪ ਵਾਲੀਆ, ਸਹਾਇਕ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ ਆਦਿ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਾਰੀ ਹੁਕਮਾਂ ਨੂੰ ਤਾਨਾਸ਼ਾਹੀ ਫੁਰਮਾਨ ਕਰਾਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਜੇ ਪੰਜਾਬ ਸਰਕਾਰ ਸੱਚ ਮੁੱਚ ਹੀ ਸਿੱਖਿਆ ਵਿੱਚ ਕਰਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਉਹ ਅਸੰਬਲੀ ਵਿੱਚ ਕਨੂੰਨ ਪਾਸ ਕਰੇ ਕਿ ਖਜ਼ਾਨੇ ਵਿੱਚੋਂ ਲਾਭ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਗ੍ਰਹਿਣ ਕਰਨ ਚਾਹੇ ਮੁੱਖ ਮੰਤਰੀ, ਮੰਤਰੀ,ਵਿਧਾਇਕ, ਡੀ ਸੀ ਜਾਂ ਕੋਈ ਵੀ ਹੋਰ ਮੁਲਾਜ਼ਮ ਜਾਂ ਆਮ ਲੋਕ ਹੋਣ, ਤਾਂ ਹੀ ਇੱਕ ਸਾਂਝੀ ਸਿੱਖਿਆ ਪ੍ਰਣਾਲੀ ਕਾਇਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਢਾਂਚਾਗਤ ਸੁਧਾਰ ਕੀਤੇ ਬਿਨਾਂ ਤੇ ਜਿੱਥੇ ਅਧਿਆਪਕਾਂ ਦੀਆਂ ਹਜਾਰਾਂ ਅਸਾਮੀਆਂ ਖਾਲੀ ਹੋਣ, ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਵਿਦਿਅਕ ਕੰਮਾਂ ਦੀ ਭਰਮਾਰ ਹੋਵੇ, ਇੱਕ ਇੱਕ ਅਧਿਆਪਕ ਸੱਤ ਸੱਤ ਜਮਾਤਾਂ ਨੂੰ ਸੰਭਾਲਦਾ ਹੋਵੇ, ਉੱਥੇ ਮੈਗਾ ਦਾਖਲਿਆਂ ਦੇ ਨਾਮ ਤੇ ਅਧਿਆਪਕਾਂ ਤੇ ਦਾਖਲਾ ਵਧਾਉਣ ਦਾ ਫਰਮਾਨ ਜਾਰੀ ਕਰਨਾ ਅੰਕੜਿਆਂ ਦੇ ਫਰਜੀ ਵਾੜੇ ਨੂੰ ਜਨਮ ਦੇਵੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਘਰੇਲੂ ਪਰੀਖਿਆਵਾਂ ਚੱਲ ਰਹੀਆਂ ਹਨ ਅਧਿਆਪਕ ਬੱਚਿਆਂ ਦੀ ਸਾਲ ਭਰ ਕੀਤੀ ਮਿਹਨਤ ਦਾ ਮੁਲਾਕਣ ਕਰ ਰਹੇ ਹਨ ਤੇ ਪੇਪਰ ਛੱਡ ਕੇ ਉਨ੍ਹਾਂ ਨੂੰ ਦਾਖਲਾ ਰੈਲੀਆਂ ਲਈ ਪਿੰਡਾਂ ਵਿੱਚ ਤੋਰਨਾ ਤਰਕਸੰਗਤ ਨਹੀਂ ਹੈ। ਸਰਕਾਰ ਸਿਰਫ਼ ਫੋਕੀ ਬਿਆਨਬਾਜੀ ਤੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਰੇ ਅਡੰਬਰ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਦਾਖਲਾ ਕਦੇ ਵੀ ਧੱਕੇ ਨਾਲ ਜਾਂ ਬਾਂਹ ਮਰੋੜਕੇ ਨਹੀਂ ਹੁੰਦਾ, ਅਧਿਆਪਕ ਤਾਂ ਸਿਰਫ਼ ਪ੍ਰੇਰਨਾ ਰਾਹੀਂ ਜਾਂ ਬੇਨਤੀ ਰਾਂਹੀ ਹੀ ਦਾਖਲੇ ਵਾਸਤੇ ਲੋਕਾਂ ਨੂੰ ਕਹਿ ਸਕਦੇ ਹਨ।
ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਗੁਰਿੰਦਰ ਸਿੰਘ,ਬੂਟਾ ਰਾਮ ਅਕਲਪੁਰ, ਅਨਿਲ ਭਗਤ, ਰਣਜੀਤ ਠਾਕਰ, ਜਤਿੰਦਰ ਸਿੰਘ, ਸੁਖਵਿੰਦਰ ਰਾਮ, ਸੰਦੀਪ ਰਾਜੋਵਾਲ, ਰਾਜਿੰਦਰ ਸਿੰਘ ਭੋਗਪੁਰ,ਸੂਰਤੀ ਲਾਲ, ਵਿਨੋਦ ਭੱਟੀ, ਸ਼ਿਵ ਰਾਜ ਕੁਮਾਰ, ਮੰਗਤ ਰਾਮ ਸਮਰਾ, ਸਰਬਜੀਤ ਸਿੰਘ ਢੇਸੀ, ਕੁਲਵੰਤ ਰਾਮ ਰੁੜਕਾ, ਪਰੇਮ ਖਲਵਾੜਾ, ਰਾਜਿੰਦਰ ਸਿੰਘ ਸ਼ਾਹਕੋਟ, ਮੁਲਖ਼ ਰਾਜ, ਬਲਵੀਰ ਭਗਤ,ਰਾਜੀਵ ਭਗਤ, ਪਿਆਰਾ ਸਿੰਘ, ਕਮਲਦੇਵ, ਆਦਿ ਆਗੂ ਹਾਜ਼ਰ ਸਨ ।







