ਜਲੰਧਰ 15, ਮਾਰਚ ਕਰਨਬੀਰ ਸਿੰਘ
ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਵੱਲੋਂ ਕਮਿਸ਼ਨਰੇਟ ਜਲੰਧਰ ਦੇ ਪੀਸੀਆਰ ਮੋਟਰਸਾਈਕਲਾ ਤੇ ਤਾਇਨਾਤ ਕਰਮਚਾਰੀਆਂ ਵੱਲੋਂ ਸਨੈਚਿੰਗ ਅਤੇ ਲੁਟਾਂ-ਖੋਹਾਂ ਕਰਨ ਵਾਲੇ ਅਪਰਾਧੀਆਂ ਨੂੰ ਕੜੀ ਮਸ਼ੱਕਤ ਨਾਲ ਪਿੱਛਾ ਕਰਕੇ ਮੌਕਾ ਪਰ ਫੜ ਕੇ ਦੋਸ਼ੀਆ ਖਿਲਾਫ ਕਨੂੰਨੀ ਕਾਰਵਾਈ ਕਰਨ ਵਾਲੇ ਪੀਸੀਆਰ ਮੁਲਾਜ਼ਮਾਂ ਦੇ ਕੰਮਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਮਾਨਯੋਗ ਕਮਿਸ਼ਨਰ ਸਾਹਿਬ ਨੇ ਪੁਲਿਸ ਕਰਮਚਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕੀ ਉਹ ਵੀ ਅਪਰਾਧੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਪੁਲਿਸ ਨੂੰ ਸੂਚਨਾ ਦੇਣ ਅਤੇ ਪੁਲਸ ਦਾ ਸਹਿਯੋਗ ਕਰਨ। ਇਸ ਮੌਕੇ ਸ੍ਰੀ ਅੰਕੁਰ ਗੁਪਤਾ ਆਈਪੀਐਸ, ਡੀਸੀਪੀ ਲਾਅ ਐਂਡ ਆਰਡਰ ਜਲੰਧਰ ਵੀ ਮੌਜੂਦ ਸਨ।







