ਜਲੰਧਰ 15, ਮਾਰਚ ਕਰਨਬੀਰ ਸਿੰਘ।
ਮਾਣਯੌਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ
ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ
ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 01 ਸਨੈਚਰ ਨੂੰ ਗ੍ਰਿਫਤਾਰ
ਕਰਕੇ ਉਸ ਪਾਸੋ ਖੋਹ ਕੀਤਾ 01 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 13-03-2023 ਨੂੰ CIA STAFF-1 ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਦੀ
ਨਿਗਰਾਨੀ ਹੇਠ ਬ੍ਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਸਬੰਧ ਵਿੱਚ ਵਰਕਸ਼ਾਪ ਚੋਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ
ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਸੋਨੂੰ ਪੁੱਤਰ ਰਾਜਪਾਲ ਵਾਸੀ ਪਿੰਡ ਨੋਭੱਜਾ ਜਲੰਧਰ ਜੋ ਟੂ-ਵ੍ਹੀਲਰ ਵਗੈਰਾ ਚੋਰੀ ਕਰਨ
ਦੇ ਆਦੀ ਹੈ। ਜੋ ਵੱਖ-ਵੱਖ ਜਗਾ ਤੋ ਟੂ-ਵ੍ਹੀਲਰ ਚੋਰੀ ਕਰਕੇ ਭੋਲੇ-ਭਾਲੇ ਲੋਕਾਂ ਨੂੰ ਅੱਗੇ ਵੇਚਦਾ ਹੈ। ਜੋ ਅੱਜ ਵੀ ਸੋਨੂੰ ਉਕਤ
ਮੋਟਸਾਈਕਲ ਨੰਬਰੀ PB08-EA-5911 ਮਾਰਕਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਚੋਰੀਸ਼ੁਦਾ ਮੋਰਸਾਈਕਲ ਨੂੰ
ਵੇਚਣ ਲਈ ਦਾਣਾ ਮੰਡੀ ਵੱਲ ਨੂੰ ਆ ਰਿਹਾ ਹੈ। ਜੇਕਰ ਦਾਣਾ ਮੰਡੀ ਟੀ-ਪੁਆਇੰਟ ਜਲੰਧਰ ਅੱਗੇ ਨਾਕਬੰਦੀ ਕਰਕੇ
ਵਹੀਕਲਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਸੋਨੂੰ ਉਕਤ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ
ਹੈ।ਮੁੱਖਬਰੀ ਦੇ ਅਧਾਰ ਪਰ ਹੇਠ ਲਿਖੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ
ਮੁੱਕਦਮਾ ਨੰਬਰ 33 ਮਿਤੀ 13-03-2023 U/S 379, 411 IPC ਦਰਜ ਰਜਿਸਟਰ ਕੀਤਾ ਗਿਆ।
ਨਾਮ ਪਤਾ ਦੋਸ਼ੀ:-
ਸੋਨੂੰ ਪੁੱਤਰ ਰਾਜਪਾਲ ਵਾਸੀ ਪਿੰਡ ਨੋਭੱਜਾ ਜਲੰਧਰ।
ਗ੍ਰਿਫਤਾਰੀ ਦੀ ਜਗਾ:-
ਰਿਕਵਰੀ:-
ਵਰਕਸ਼ਾਪ ਚੋਕ ਜਲੰਧਰ।
ਇੱਕ ਮੋਟਰਸਾਈਕਲ ਨੰਬਰੀ PB 08 EA 5911 ਮਾਰਕਾ ਸਪਲੈਂਡਰ ਰੰਗ ਕਾਲਾ







