ਭਵਾਨੀਗੜ੍ਹ, 27ਮਾਰਚ (ਕ੍ਰਿਸ਼ਨ ਚੌਹਾਨ) : ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਮਾਝੀ ਇਕਾਈ ਦੀ ਚੋਣ ਗੁਰਦੁਆਰਾ ਸ਼ਹੀਦਸਰ ਮਾਝੀ ਵਿਖੇ ਭਵਾਨੀਗੜ੍ਹ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਬਘੇਲ ਸਿੰਘ ਨੂੰ ਪ੍ਰਧਾਨ, ਜਸਵੀਰ ਸਿੰਘ (ਸ਼ੀਰਾ ਮਾਝੀ) ਨੂੰ ਸੀਨੀਅਰ ਮੀਤ ਪ੍ਰਧਾਨ, ਭਰਪੂਰ ਸਿੰਘ ਨੂੰ ਮੀਤ ਪ੍ਰਧਾਨ, ਭਰਪੂਰ ਸਿੰਘ ਖਾਰਾ ਨੂੰ ਜਰਨਲ ਸਕੱਤਰ, ਮਨਦੀਪ ਸਿੰਘ ਨੂੰ ਸਹਾਇਕ ਸਕੱਤਰ, ਸਤਨਾਮ ਸਿੰਘ ਨੂੰ ਪ੍ਰੈਸ ਸਕੱਤਰ, ਕਰਮਜੀਤ ਸਿੰਘ ਨੂੰ ਸਹਾਇਕ ਪ੍ਰੈਸ ਸਕੱਤਰ, ਅੰਗਰੇਜ਼ ਸਿੰਘ ਨੂੰ ਖਜਾਨਚੀ, ਕਰਮ ਸਿੰਘ ਨੂੰ ਸਲਾਹਕਾਰ, ਬਲਵੀਰ ਸਿੰਘ ਨੂੰ ਸਹਾਇਕ ਸਲਾਹਕਾਰ ਅਤੇ ਮੱਖਣ ਸਿੰਘ ਅਵਤਾਰ ਸਿੰਘ ਸ਼ਮਸ਼ੇਰ ਸਿੰਘ ਭੁਪਿੰਦਰ ਸਿੰਘ ਰਾਜਵਿੰਦਰ ਸਿੰਘ ਪ੍ਰੇਮ ਸਿੰਘ ਧਰਮ ਸਿੰਘ ਸਤਗੁਰ ਸਿੰਘ ਪਰਮਜੀਤ ਸਿੰਘ ਸ਼ਿੰਗਾਰਾ ਸਿੰਘ ਲਖਵੀਰ ਸਿੰਘ ਅਜੈਬ ਸਿੰਘ ਸੁਖਜਿੰਦਰ ਸਿੰਘ ਬਿੱਲਾ ਕਮੇਟੀ ਮੈਂਬਰ ਚੁਣੇ ਗਏ।







