HomeBhahwanigarhਬੇਕਾਬੂ ਮੋਟਰ ਸਾਇਕਲ ਖੰਭੇ ਨਾਲ ਟਕਰਾਇਆ, ਡਿਪੂ ਹੋਲਡਰ ਦੀ ਮੌਤ

ਬੇਕਾਬੂ ਮੋਟਰ ਸਾਇਕਲ ਖੰਭੇ ਨਾਲ ਟਕਰਾਇਆ, ਡਿਪੂ ਹੋਲਡਰ ਦੀ ਮੌਤ

Spread the News

ਭਵਾਨੀਗੜ੍ਹ, 30 ਮਾਰਚ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ) : ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਇਕ ਡਿਪੂ ਹੋਲਡਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸਦਾ ਸੰਸਕਾਰ ਅੱਜ ਭਵਾਨੀਗੜ੍ਹ ਵਿਖੇ ਕੀਤਾ ਗਿਆ।

ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ ਦਾ ਛੋਟਾ ਭਰਾ ਸੁਰਿੰਦਰਪਾਲ ਭੋਲਾ ਜੋ ਕਿ ਕਿੱਤੇ ਵਜੋਂ ਇਕ ਡਿਪੂ ਹੋਲਡਰ ਸੀ ਅਤੇ ਆਪਣੇ ਕਰੀਬ 4 ਸਾਲ ਦੇ ਭਤੀਜੇ ਨੂੰ ਆਪਣੀ ਦੁਕਾਨ ਤੋਂ ਘਰ ਛੱਡਣ ਜਾ ਰਿਹਾ ਸੀ, ਜਦੋਂ ਅਨਾਜ ਮੰਡੀ ਵਿਖੇ ਪਹੁੰਚਿਆ ਤਾਂ ਪ੍ਰਤੱਖ ਦਰਸੀਆਂ ਦੇ ਦੱਸਣ ਅਨੁਸਾਰ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਜਾ ਲੱਗਿਆ। ਉਸ ਦਾ ਸਿਰ ਖੰਭੇ ਵਿਚ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਦੇ ਅੱਗੇ ਬੈਠਾ ਉਸ ਦਾ ਕਰੀਬ 4 ਸਾਲਾ ਭਤੀਜੇ ਦੇ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਇਸ ਸੰਬੰਧੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਪਰਿਵਾਰਕ ਨੂੰ ਸੌਂਪ ਦਿੱਤੀ ਜਿਸਦਾ ਅੱਜ ਬਾਅਦ ਦੁਪਹਿਰ ਭਵਾਨੀਗੜ੍ਹ ਦੇ ਸਮਸਮਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਪਿੰਡਾਂ ਅਤੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਲੋਕ ਦੁੱਖ ਪ੍ਰਗਟ ਕਰਨ ਲਈ ਪਹੁੰਚੇ।

 

 

ਸਵ: ਸੁਰਿੰਦਰਪਾਲ ਭੋਲਾ ਦੀ ਫਾਇਲ ਫੋਟੋ।

Must Read

spot_img