ਜਲੰਧਰ , ਨਗਰ ਨਿਗਮ ਜਲੰਧਰ ਅਤੇ ਜਨ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਡੇਵਿਏਟ ਕੈਂਪਸ ਵਿੱਚ ਸਵੱਛਤਾ ਮਿਸ਼ਨ ਰੈਲੀ ਦੇ ਹਿੱਸੇ ਵਜੋਂ ਕੂੜਾ ਪ੍ਰਬੰਧਨ ਜਾਗਰੂਕਤਾ ਡਰਾਈਵ ਦਾ ਆਯੋਜਨ ਕੀਤਾ। ਇਸ ਸਮਾਗਮ ਦ ਉਦੇਸ਼ ਕੂੜਾ ਪ੍ਰਬੰਧਨ ਦੀ ਮਹੱਤਤਾ ਅਤੇ ਵਾਤਾਵਰਣ ਪੱਖੀ ਅਭਿਆਸਾਂ ਨੂੰ ਅਪਣਾਉਣ ਦੀ ਲੋੜ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ।ਇਸ ਪ੍ਰੋਗਰਾਮ ਵਿਚ ਡੇਵਿਏਟ ਦੇ ਪ੍ਰਿੰਸੀਪਲ ਡਾ. ਸੰਜੀਵ ਨਵਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿੱਚ ਸ਼੍ਰੀ ਡਾ.ਕ੍ਰਿਸ਼ਨ ਸ਼ਰਮਾ, ਸਿਹਤ ਅਫਸਰ ਨਗਰ ਨਿਗਮ ਜਲੰਧਰ, ਆਰ.ਜੇ ਹਿਮਾਂਸ਼ੂ, ਸ਼੍ਰੀ ਕੀਰਤੀ ਕਲਿਆਣ ਪ੍ਰਧਾਨ ਜਨ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ, ਸ਼੍ਰੀਮਤੀ ਸਰੋਜ ਅਤੇ ਸ਼੍ਰੀਮਤੀ ਸੁਮਨ ਸੀਐਫਓ, ਨਗਰ ਨਿਗਮ ਜਲੰਧਰ ਦੇ ਸਾਰੇ ਮੋਟੀਵੇਟਰ ਸ਼ਾਮਲ ਸਨ।
ਡਾ.ਸ੍ਰੀਕ੍ਰਿਸ਼ਨ ਨੇ ਇਸ ਗੱਲ ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਜਾਗਰੂਕਤਾ ਮੁਹਿੰਮ ਵਿਚ ਕੂੜੇ ਨੂੰ ਅਲੱਗ-ਅਲੱਗ ਕਰਨ ਅਤੇ ਟਿਕਾਊ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਇਸਦੀ ਮਹੱਤਤਾ ਦੇ ਸੰਦੇਸ਼ ਨੂੰ ਸਫਲਤਾਪੂਰਵਕ ਫੈਲਾਇਆ। ਨਗਰ ਨਿਗਮ ਜਲੰਧਰ ਦੀ ਯੋਜਨਾ R3 ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
ਰੇਡੀਓ ਸਿਟੀ ਤੋਂ ਆਰ ਜੇ ਹਿਮਾਂਸ਼ੂ, ਬ੍ਰਾਂਡ ਅੰਬੈਸਡਰ, ਸਵੱਛਤਾ ਮਿਸ਼ਨ,ਜਲੰਧਰ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਇਸ ਗੱਲ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਟਿਕਾਊਤਾ ਪ੍ਰਾਪਤ ਕਰਨ ਲਈ ਕੂੜਾ-ਕਰਕਟ ਨੂੰ ਵੱਖ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਸਮਾਜ ਨੂੰ ਕੂੜੇ ਨੂੰ ਵੱਖ ਕਰਨ ਦੇ ਅਭਿਆਸਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੂੜਾ ਪ੍ਰਬੰਧਨ ‘ਤੇ ਇੱਕ ਸੰਗੀਤਕ ਰਚਨਾ ਵੀ ਪੇਸ਼ ਕੀਤੀ ਜਿਸ ਨੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਦਾ ਦਿਲ ਜਿੱਤ ਲਿਆ।
ਸਮਾਜਸੇਵੀ ਕੀਰਤੀ ਕਾਂਤ ਕਲਿਆਣ ਨੇ ਕਿਹਾ ਕਿ ਵਿਸ਼ੇਸ਼ ਕਚਰਾ ਪ੍ਰਬੰਧ ਹਰ ਇੱਕ ਨਾਗਰਿਕ ਦੀ ਡਿਊਟੀ ਅਤੇ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਸਮਾਜਸੇਵੀ ਕੰਮਾ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ
ਸੀ.ਐੱਫ ਸ਼੍ਰੀਮਤੀ ਸੁਮਨ ਨੇ ਪਲਾਸਟਿਕ ਨੂੰ ਯੂਜ਼ ਕਰਨ ਦੇ ਨੁਕਸਾਨ ਦਸੇ ਅਤੇ ਤਿੰਨ ਰੰਗਾਂ ਦੇ ਡਸਟਬੀਨ ਹਰਾ, ਨੀਲਾ,ਤੇ ਲਾਲ ਰੰਗ ਦੇ ਬਾਰੇ ਵਿਚ ਜਾਗਰੂਕ ਕੀਤਾ ਅਤੇ ਬੇਸਟ ਕੂੜੇ ਨੂੰ ਕੰਮਾਂ ਵਿੱਚ ਦੁਬਾਰਾ ਲਿਆਉਣ ਲਈ ਉਸ ਦੀ ਖਾਦ ਬਣਾ ਕੇ ਘਰਾਂ ਦੇ ਪੌਦਿਆਂ ਵਿੱਚ ਇਸਤਮਾਲ ਕਰਨ ਬਾਰੇ ਦੱਸਿਆ ਗਿਆ
ਸੀ.ਐੱਫ ਸ੍ਰੀਮਤੀ ਸਰੋਜ,ਜਗਦੰਬੇ ਹੇਡਕਰਾਫਟ ਤੇ ਬੀਬੀਆਂ ਦੀ ਹੱਟੀ ਵੱਲੋਂ ਕੱਪੜੇ ਦੇ ਬੈਗ,ਪੇਪਰ ਬੈਗ,ਅਤੇ ਵੇਸਟ ਟੂ ਆਰਟ ਦੀ ਪ੍ਰਦਰਸ਼ਨੀ ਲਗਾਈ ਗਈ
ਇਸ ਮੌਕੇ ਡਾ: ਗੌਰਵ ਧੂੜੀਆ, ਐਸੋਸੀਏਟ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਡਾ: ਰਜਨੀ ਸ਼ਰਮਾ, ਡਾ: ਨਿਤਿਨ ਕਾਲੜਾ, ਡਾ: ਭੁਪਿੰਦਰ ਸਿੰਘ, ਡਾ: ਸੁਮਨ ਅਰੋੜਾ, ਡਾ: ਪਾਇਲ ਸ਼ਰਮਾ ਪ੍ਰਭ ਬੰਸਲ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਡਾ: ਨਵਲ ਨੇ ਕੂੜਾ-ਕਰਕਟ ਨੂੰ ਵੱਖ-ਵੱਖ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਨਗਰ ਨਿਗਮ ਜਲੰਧਰ ਅਤੇ ਮਾਹਿਰ ਟੀਮ, ਅਤੇ ਜਨ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਕਮਾ ਦੀ ਸ਼ਲਾਘਾ ਕੀਤੀ |







