HomeBhahwanigarhਭੱਟੀਵਾਲ ਕਲਾਂ ਸਕੂਲ ਵਿੱਚ ਪੌਦੇ ਲਗਾਏ ਪੜੋ ਪੂਰੀ ਖ਼ਬਰ।

ਭੱਟੀਵਾਲ ਕਲਾਂ ਸਕੂਲ ਵਿੱਚ ਪੌਦੇ ਲਗਾਏ ਪੜੋ ਪੂਰੀ ਖ਼ਬਰ।

Spread the News

ਭਵਾਨੀਗੜ੍ਹ:3 ਅਪ੍ਰੈਲ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ)

ਭੱਟੀਵਾਲ ਕਲਾਂ ਸਕੂਲ ਵਿੱਚ ਨਵ-ਨਿਯੁਕਤ ਪ੍ਰਿੰਸੀਪਲ ਮੈਡਮ ਡਾ. ਨਰਿੰਦਰ ਕੌਰ ਵਲੋਂ ਸਕੂਲ ਦੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਸਕੂਲ ਵਿੱਚ ਨਵੇਂ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਧਰਮਿੰਦਰ ਪਾਲ ਪ੍ਰੋਗਰਾਮ ਅਫ਼ਸਰ ਐੱਨ ਐੱਸ ਐੱਸ , ਵਲੰਟੀਅਰਜ ਨੇ ਅਹਿਮ ਭੂਮਿਕਾ ਨਿਭਾਈ ।ਸਕੂਲ ਦੇ ਸਮੂਹ ਸਟਾਫ਼ ਵੱਲੋਂ ਮੈਡਮ ਨੂੰ ਅਹੁਦੇ ਤੇ ਹਾਜ਼ਰ ਹੋਣ ਤੇ ਮੁਬਾਰਕਬਾਦ ਦਿੱਤੀ ਗਈ। ਪ੍ਰਿੰਸੀਪਲ ਮੈਡਮ ਵੱਲੋਂ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ , ਸਕੂਲ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਸੰਕਲਪ ਲਿਆ, ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ ਵਿੱਚ ਮੁਫ਼ਤ ਅਤੇ ਮਿਆਰੀ ਸਿੱਖਿਆ ਲਈ ਵੱਧ ਚੜ੍ਹ ਕੇ ਦਾਖ਼ਲੇ ਹੋ ਰਹੇ ਹਨ। ਇਸ ਮੌਕੇ ਜਸਪ੍ਰੀਤ ਸਿੰਘ,ਅਵਤਾਰ ਸਿੰਘ, ਕੁਸਮਲਤਾ, ਦਰਸ਼ਨਾ ਰਾਣੀ, ਪਰਮਿੰਦਰ ਕੌਰ, ਜਸਵੀਰ ਕੌਰ ਮੌਜੂਦ ਸਨ ਅਤੇ ਉਹਨਾ ਨੇ ਵੀ ਗਮਲਿਆਂ ਵਿੱਚ ਸਜਾਵਟੀ ਪੌਦੇ ਲਗਾਏ।

Must Read

spot_img