ਭਵਾਨੀਗੜ੍ਹ, 4, ਅਪ੍ਰੈਲ (ਕ੍ਰਿਸ਼ਨ ਚੌਹਾਨ) : ਨੇੜਲੇ ਪਿੰਡ ਫੱਗੂਵਾਲਾ ਦੇ ਇਕ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਘੇਰ ਕੁੱਟਮਾਰ ਕੀਤੀ ਜਿਸਨੂੰ ਗੰਭੀਰ ਹਾਲਤ ਵਿਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਦਵਿੰਦਰ ਦਾਸ ਪੁਲੀਸ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਪੀੜਤ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਤੇਜ ਸਿੰਘ 31 ਮਾਰਚ ਦੀ ਸ਼ਾਮ 4.30 ਵਜੇ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਪਿੰਡ ਫੱਗੂਵਾਲਾ ਜਾ ਰਿਹਾ ਸੀ ਤਾਂ ਭਵਾਨੀਗੜ੍ਹ ਤੋਂ ਡੇਢ ਕਿਲੋਮੀਟਰ ਅੱਗੇ ਦੋ ਸਵਿਫਟ ਕਾਰਾਂ ਨੇ ਮੁਦਈ ਨੂੰ ਘੇਰ ਲਿਆ ਅਤੇ ਉਤਰਕੇ ਰੌਬਿਨ ਨਾਮ ਦੇ ਲੜਕੇ ਨੇ ਲੋਹੇ ਦੀ ਰਾਡ ਅੰਮ੍ਰਿਪਾਲ ਸਿੰਘ ਦੇ ਖੱਬੇ ਪਾਸੇ ਮੱਥੇ ’ਤੇ ਮਾਰੀ ਅਤੇ ਦੁਸਰੇ ਲੜਕੇ ਸੁਖਚੈਨ ਸਿੰਘ ਨੇ ਰਾਡ ਉਸਦੀ ਕੂਹਣੀ ’ਤੇ ਮਾਰੀ। ਪੀੜਤ ਅੰਮ੍ਰਿਤਪਾਲ ਦੇ ਦੱਸਣ ਅਨੁਸਾਰ ਗੱਗੂ ਨੇ ਬੇਸਬਾਲ ਉਸਦੇ ਗੋਢੇ ਤੇ ਮਾਰਿਆ ਅਤੇ ਜਖ਼ਮੀ ਹੋਇਆ ਅ੍ਰੰਮਿਤਪਾਲ ਸਿੰਘ ਜਦੋਂ ਧਰਤੀ ਤੇ ਡਿੱਗ ਪਿਆ ਤਾਂ ਸਾਰੇ ਕਥਿਤ ਦੋਸ਼ੀਆਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਾਫੀ ਸੱਟਾਂ ਮਾਰੀਆਂ, ਜਦੋਂ ਪੀੜਤ ਨੇ ਮਾਰਤਾ-ਮਾਰਤਾ ਦਾ ਵਿਰਲਾਪ ਕਰਨਾ ਸ਼ੁਰੂ ਕੀਤਾ ਤਾਂ ਸਾਰੇ ਕੁੱਟਮਾਰ ਕਰਨ ਵਾਲੇ ਲੜਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਘਟਨਾ ਸਥਾਨ ਤੇ ਅਚਾਨਕ ਮੌਕੇ ਬਲਵੀਰ ਸਿੰਘ ਫੱਗੂਵਾਲਾ ਨੇ ਉਸਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਜਿੱਥੋਂ ਹਾਲਤ ਗੰਭੀਰ ਦੇਖਦਿਆਂ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਪੁਲੀਸ ਨੇ ਜਖ਼ਮੀ ਹੋਏ ਅੰਮ੍ਰਿਤਪਾਲ ਦੇ ਬਿਆਨਾ ਤੇ ਕਥਿਤ ਦੋਸ਼ੀਆਂ ਰੌਬਿਨ ਪੰਨੂ, ਅਮਨਦੀਪ ਧੀਮਾਨ, ਅਮਿਤ ਕੌਸ਼ਿਲ ਵਾਸੀਆਨ ਭਵਾਨੀਗੜ੍ਹ, ਗੱਗੂ ਪੁੱਤਰ ਤੇਜਾ ਸਿੰਘ ਵਾਸੀ ਬਾਲਦ ਕਲਾਂ, ਸੁਖਚੈਨ ਸਿੰਘ ਵਾਸੀ ਬਟਰਿਆਣਾ ਅਤੇ ਸਿਮਰੀ ਵਾਸੀ ਬਾਲਦ ਕਲਾਂ ਦੇ ਖਿਲਾਫ ਮੁਕੱਦਮਾ ਨੰ. 55, ਅ/ਧ 341, 323, 148, 149 ਆਈ. ਪੀ. ਸੀ. ਥਾਣਾ ਭਵਾਨੀਗੜ੍ਹ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







