HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਗੰਨਾ ਪਿੰਡ ਵਿਖੇ...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਗੰਨਾ ਪਿੰਡ ਵਿਖੇ ਚਲਾਏ ਗਏ ਸਪੈਸ਼ਲ ਚੈਕਿੰਗ ਆਪ੍ਰੇਸ਼ਨ ਦੌਰਾਨ 03 ਮਹਿਲਾ ਅਤੇ 01 ਪੁਰਸ਼ ਨਜਾਇਜ ਸ਼ਰਾਬ ਤਸਕਰਾ ਨੂੰ 1,18,500 ਮਿ.ਲੀਟਰ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ।

Spread the News

ਜਲੰਧਰ ਦਿਹਾਤੀ ਫਿਲੌਰ ( ਕਰਨਬੀਰ ਸਿੰਘ )

ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਵੱਲੋਂ ਗੰਨਾ ਪਿੰਡ ਵਿਖੇ ਚਲਾਏ ਸਪੈਸ਼ਲ ਆਪ੍ਰੇਸ਼ਨ ਦੌਰਾਨ 03 ਮਹਿਲਾ ਅਤੇ 01 ਪੁਰਸ਼ ਨਜਾਇਜ ਸ਼ਰਾਬ ਤਸਕਰਾਂ ਨੂੰ 1,18,500 ਮਿ.ਲੀਟਰ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ, ਫਿਲੌਰ ਜੀ ਨੇ ਦੱਸਿਆ ਕਿ ਮਿਤੀ 05.04.2023 ਨੂੰ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਵੱਲੋਂ ਗੰਨਾ ਪਿੰਡ ਵਿਖੇ ਸਪੈਸਲ ਚੈਕਿੰਗ ਆਪ੍ਰੇਸ਼ਨ ਚਲਾਇਆ ਗਿਆ ਜੋ ਇਸ ਚੈਕਿੰਗ ਆਪ੍ਰੇਸ਼ਨ ਦੌਰਾਨ ਜਗਦੀਸ਼ ਲਾਲ ਪੁੱਤਰ ਦੇਸ ਰਾਜ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ ਪਾਸੋਂ 57 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 74 ਮਿਤੀ 05.04.2023 ਜੁਰਮ 61-ਆਬਕਾਰੀ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰਾਂ ਭੋਲੀ ਪਤਨੀ ਸ਼ਾਮ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ ਪਾਸੋਂ 46 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਨੰਬਰ 75 ਮਿਤੀ 05.04.2023 ਜੁਰਮ 61 ਆਬਕਾਰੀ ਐਕਟ ਥਾਣਾ ਫਿਲੌਰ ਅਤੇ ਕੁਲਵਿੰਦਰ ਕੌਰ ਪਤਨੀ ਸੁਰਜੀਤ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ ਪਾਸੋਂ 46 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਨੰਬਰ 76 ਮਿਤੀ 05.04.2023 ਜੁਰਮ 61-ਆਬਕਾਰੀ ਐਕਟ ਥਾਣਾ ਫਿਲੌਰ ਅਤੇ ਸੁਮਨ ਪਤਨੀ ਮੰਗਾ ਵਾਸੀ ਗੰਨਾ ਪਿੰਡ ਪਾਸੋਂ (09 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਨੰਬਰ 77 ਮਿਤੀ 05.04.2023 ਜੁਰਮ 61-ਆਬਕਾਰੀ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤੇ ਗਏ ਹਨ। ਜੋ ਇਹ ਔਰਤਾਂ ਆਪਣੇ ਘਰ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦੀਆਂ ਹਨ ਅਤੇ ਇਹਨਾ ਦੇ ਖਿਲਾਫ ਪਹਿਲਾਂ ਵੀ ਨਜਾਇਜ ਸ਼ਰਾਬ ਵੇਚਣ ਦੇ ਕਾਫੀ ਮੁਕੱਦਮੇ ਦਰਜ ਰਜਿਸਟਰ ਹਨ ।

ਬਰਾਮਦਗੀ:-

1,18,500 ਮਿ.ਲੀਟਰ ਨਜਾਇਜ ਸ਼ਰਾਬ

Must Read

spot_img