ਧੂਰੀ (ਡੀਡੀ ਨਿਊਜ਼ਪੇਪਰ ) ਬੀਤੇ ਕੱਲ੍ਹ ਸਥਾਨਿਕ ਪੰਜਾਬੀ ਸਾਹਿਤ ਸਭਾ ( ਰਜਿ: ) ਵੱਲੋਂ ਉੱਭਰਦੀ ਲੇਖਿਕਾ ਰੇਣੂ ਸ਼ਰਮਾ ਹਥਨ ਦੀ ਵਾਰਤਿਕ ਪੁਸਤਕ ” ਬਾਪੂ ਦੀ ਰੈਣੋ ” ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ ।
ਸੁਆਗਤੀ ਸ਼ਬਦਾਂ ਤੋਂ ਬਾਅਦ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਨੇ ਲੇਖਿਕਾ ਦੇ ਇਸ ਪਲੇਠੇ ਕਦਮ ਨੂੰ ਬਹੁਤ ਹੀ ਸਾਰਥਿਕ ਅਤੇ ਸੇਧ ਭਰਪੂਰ ਦੱਸਿਆ ਅਤੇ ਛੋਟੀ ਉਮਰ ਵਿੱਚ ਹੀ ਮਾਨਵਵਾਦੀ ਸੋਚ ਅਪਣਾਉਂਣ ਲਈ ਰੇਣੂ ਸ਼ਰਮਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ । ਇਸ ਤੋਂ ਇਲਾਵਾ ਪਿ੍ੰਸੀਪਲ ਸੁਖਜੀਤ ਕੌਰ ਸੋਹੀ , ਟੇ੍ਡ ਯੂਨੀਅਨ ਆਗੂ ਸੁਖਦੇਵ ਸ਼ਰਮਾ , ਲਿਖਾਰੀ ਸਭਾ ਸੰਗਰੂਰ ਦੇ ਪ੍ਧਾਨ ਕਰਮ ਸਿੰਘ ਜ਼ਖ਼ਮੀ ਅਤੇ ਸੰਤ ਜਗਦੀਸ਼ ਰਾਏ ਸ਼ਰਮਾ ਨੇ ਵੀ ਲੇਖਿਕਾ ਦੇ ਹਵਾਲੇ ਨਾਲ਼ ਧੀਆਂ , ਭੈਣਾਂ ਤੇ ਮਾਵਾਂ ਦਾ ਮਾਣ ਸਤਿਕਾਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ


ਦੂਸਰੇ ਦੌਰ ਵਿੱਚ ਮੈਨੇਜਰ ਜਗਦੇਵ ਸ਼ਰਮਾ ਦੀ ਮੰਚ ਸੰਚਾਲਨਾਂ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਰਵੀ ਨਿਰਦੋਸ਼ , ਪੇਂਟਰ ਸੁਖਦੇਵ ਸਿੰਘ , ਗੁਰਮੀਤ ਸੋਹੀ , ਮਹਿੰਦਰ ਜੀਤ ਸਿੰਘ , ਚਰਨਜੀਤ ਮੀਮਸਾ , ਜਗਤਾਰ ਸਿੰਘ ਸਿੱਧੂ , ਸੇਵਾ ਸਿੰਘ ਧਾਲੀਵਾਲ , ਸੰਜੇ ਲਹਿਰੀ , ਅਸ਼ੋਕ ਭੰਡਾਰੀ , ਸੁਖਵਿੰਦਰ ਹਥੋਆ , ਰਮੇਸ਼ ਕੁਮਾਰ , ਰਣਜੀਤ ਆਜ਼ਾਦ ਕਾਂਝਲਾ , ਸੁਰਿੰਦਰ ਅਜਨਬੀ , ਸੁੱਖੀ ਮੂਲੋਵਾਲ , ਸੁਰਜੀਤ ਸਿੰਘ ਮੌਜੀ , ਪਾਲ ਈਸੜੇ ਵਾਲ਼ਾ , ਕਰਨਜੀਤ ਸੋਹੀ , ਸੁਖਦੇਵ ਰਾਮ ਲੱਡਾ , ਦੇਵੀ ਸਰੂਪ ਮੀਮਸਾ , ਬਲਵੰਤ ਕੌਰ ਘਨੌਰੀ , ਖ਼ੁਸ਼ਪੀ੍ਤ ਕੌਰ , ਨੇਚਰਪੀ੍ਤ ਕੌਰ , ਕੁਲਜੀਤ ਧਵਨ , ਪਰਮਜੀਤ ਸੰਧੂ , ਅਤੇ ਗੁਰਦਿਆਲ ਨਿਰਮਾਣ ਧੂਰੀ ਨੇ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਪੇਸ਼ ਕਰ ਕੇ ਖ਼ੂਬ ਰੰਗ ਬੰਨ੍ਹਿਆ ।
ਅੰਤ ਵਿੱਚ ਪੁਸਤਕ ਦੀ ਲੇਖਿਕਾ ਰੇਣੂ ਸ਼ਰਮਾ ਅਤੇ ਉਨ੍ਹਾਂ ਦੇ ਮਾਰਗ ਦਰਸ਼ਕ ਖੇਡ ਲੇਖਕ ਅਜਮੇਰ ਸਿੰਘ ਫਰੀਦਪੁਰ ਨੂੰ ਸਨਮਾਨਿਤ ਵੀ ਕੀਤਾ ਗਿਆ ।







