HomeJalandharਬਾਦਲਾਂ ਦੇ ਜਿਊਂਦੇ ਜੀਅ ‘ਵਿਛੜੇ’ ਮੌਤ ਮਗਰੋਂ ਮਿਲੇ ਸੁਖਬੀਰ-ਮਨਪ੍ਰੀਤ

ਬਾਦਲਾਂ ਦੇ ਜਿਊਂਦੇ ਜੀਅ ‘ਵਿਛੜੇ’ ਮੌਤ ਮਗਰੋਂ ਮਿਲੇ ਸੁਖਬੀਰ-ਮਨਪ੍ਰੀਤ

Spread the News

ਚੰਡੀਗੜ੍ਹ: ਪੰਜਾਬ ਦੀ ਸਿਆਸਤ ’ਚ ਸਭ ਤੋਂ ਜ਼ਿਆਦਾ 5 ਵਾਰ ਮੁੱਖ ਮੰਤਰੀ ਦੀ ਕਮਾਨ ਸੰਭਾਲਣ ਵਾਲੇ ਪ੍ਰਕਾਸ਼ ਸਿੰਘ ਬਾਦਲ ਆਪਣੀ ਜਿਸ ਆਖ਼ਰੀ ਹਸਰਤ ਨੂੰ ਲੈ ਕੇ ਦੁਨੀਆ ਤੋਂ ਵਿਦਾ ਹੋ ਗਏ। ਉਹ ਹਸਰਤ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਹੁੰਦੀ ਦਿਸ ਰਹੀ ਹੈ। ਬਾਦਲ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨਾਲ ਬਹੁਤ ਪਿਆਰ ਕਰਦੇ ਸਨ। ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਬਾਦਲ ਦੀ ਜੋੜੀ ਨੂੰ ‘ਪਾਸ਼-ਦਾਸ’ ਦੀ ਜੋੜੀ ਕਿਹਾ ਜਾਂਦਾ ਸੀ। 2020 ਤਕ ਇਹ ਜੋੜੀ ਉਦੋਂ ਤਕ ਬਰਕਰਾਰ ਰਹੀ ਜਦੋਂ ‘ਦਾਸ’ ਦਾ ਦੇਹਾਂਤ ਨਹੀਂ ਹੋ ਗਿਆ। 25 ਅਪ੍ਰੈਲ 2023 ਨੂੰ ‘ਪਾਸ਼’ ਦਾ ਵੀ ਦੇਹਾਂਤ ਹੋ ਗਿਆ ਪਰ ਉਨ੍ਹਾਂ ਦੀ ਇੱਛਾ ਸੀ ਕਿ ਪਾਸ਼-ਦਾਸ ਦੀ ਤਰ੍ਹਾਂ ਸੁਖਬੀਰ ਤੇ ਮਨਪ੍ਰੀਤ ਦੀ ਵੀ ਜੋੜੀ ਬਣੇ। ਜੋ ਉਨ੍ਹਾਂ ਦੇ ਜਿਊਂਦੇ ਜੀਅ ਤਾਂ ਪੂਰੀ ਨਹੀਂ ਹੋਈ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਕ ਵਾਰ ਫਿਰ ਸੁਖਬੀਰ ਤੇ ਮਨਪ੍ਰੀਤ ਇਕੱਠੇ ਦਿਖਾਈ ਦਿੱਤੇ।

14 ਸਾਲਾਂ ਤਕ ਸਿਆਸਤ ਤੇ ਨਿੱਜੀ ਤੌਰ ’ਤੇ ਇਕ-ਦੂਜੇ ਦੇ ਧੁਰ ਵਿਰੋਧੀ ਰਹੇ ਸੁਖਬੀਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ’ਚ ਇਕ ਟਾਹਲੀ ਦਾ ਬੂਟਾ ਲਾਇਆ। 2020 ’ਚ ਗੁਰਦਾਸ ਬਾਦਲ ਦੇ ਦੇਹਾਂਤ ’ਤੇ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਨੇ ਟਾਹਲੀ ਦਾ ਬੂਟਾ ਲਾਇਆ ਸੀ। ਵੀਰਵਾਰ ਨੂੰ ਇਕ ਬੂਟਾ ਲਾਇਆ ਗਿਆ ਬਸ ਫਰਕ ਇਹ ਸੀ ਕਿ ਇਸ ਵਾਰ ਮਨਪ੍ਰੀਤ ਦੇ ਨਾਲ ਸੁਖਬੀਰ ਬਾਦਲ ਵੀ ਸਨ। ਸੁਖਬੀਰ ਨੇ ਖੁਦ ਇਹ ਜਾਣਕਾਰੀ ਟਵੀਟ ਕੀਤੀ। ਉਨ੍ਹਾਂ ਨੇ ਲਿਖਿਆ, ‘ਵੀਰ ਮਨਪ੍ਰੀਤ ਨੇ ਚਾਚੇ ਦੀ ਯਾਦ ’ਚ ਆਪਣੇ ਘਰ ’ਚ ਟਾਹਲੀ ਦਾ ਬੂਟਾ ਲਾਇਆ ਸੀ, ਅੱਜ ਅਸੀਂ ਭਰਾਵਾਂ ਨੇ ਰਲ ਕੇ ਉਨ੍ਹਾਂ ਦੇ ਨਾਲ ਬਾਦਲ ਸਾਹਿਬ ਦੀ ਯਾਦ ’ਚ ਟਾਹਲੀ ਦਾ ਬੂਟਾ ਲਾਇਆ। ਉਹ ਦੋਵੇਂ ਜਿਥੇ ਬਾਦਲ ਸਾਬ ਤੇ ਦਾਸ ਜੀ ਦੇ ਪਿਆਰ ਦੀ ਦਿਵਾਉਂਦੇ ਰਹਿਣਗੇ ਤੇ ਉਨ੍ਹਾਂ ਪੂਰੇ ਬਾਦਲ ਪਰਿਵਾਰ ਨੂੰ ‘ਪਾਸ਼-ਦਾਸ’ ਦੀ ਜੋੜੀ ਦਿੱਤੀ ਗਈ ਸੰਘਣੀ ਛਾਂ ਵੀ ਹਮੇਸ਼ਾ ਯਾਦ ਦਿਵਾਉਣਗੇ।’ ਬਾਦਲ ਦੇ ਦੇਹਾਂਤ ਤੋਂ ਬਾਅਦ ਜਦੋਂ ਦੋਵੇਂ ਭਰਾ ਇਕ-ਦੂਜੇ ਦੇ ਮੋਢੇ ’ਤੇ ਸਿਰ ਰੱਖ ਕੇ ਸੌਂ ਰਹੇ ਉਸੇ ਸਮੇਂ ਇਹ ਅਫਵਾਹਾਂ ਤੇਜ਼ ਹੋ ਗਈਆਂ ਸਨ ਕਿ ਵਗਦੇ ਹੰਝੂ ’ਚ ਦੋਵੇਂ ਭਰਾਵਾਂ ਦੇ ਮਨ ਦੀ ਕੁੜੱਤਣ ਨੂੰ ਵਹਾ ਨਾ ਦੇਣ। ਹੁਣ ਜਦੋਂ ਦੋਵੇਂ ਭਰਾ ਬੂਟਾ ਲਾ ਰਹੇ ਹਨ ਤਾਂ ਇਸ ਗੱਲ ਦਾ ਸੰਕੇਤ ਹੋਰ ਸਪੱਸ਼ਟ ਹੋਣ ਲੱਗੇ ਹਨ ਕਿ ਰਿਸ਼ਤਿਆਂ ’ਤੇ ਜੰਮੀ ਬਰਫ਼ ਪਿਘਲ ਰਹੀ ਹੈ।

Must Read

spot_img