ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਨਿਤਿਨ ਗਡਕਰੀ ਦੇ ਦਿੱਲੀ ਸਥਿਤ ਨਿਵਾਸ ‘ਤੇ ਫੋਨ ਕਰਕੇ ਇਹ ਧਮਕੀਆਂ ਦਿੱਤੀਆਂ ਗਈਆਂ ਹਨ। ਗਡਕਰੀ ਦੇ ਨਾਗਪੁਰ ਸਥਿਤ ਦਫਤਰ ‘ਚ ਘੱਟੋ-ਘੱਟ ਤਿੰਨ ਧਮਕੀ ਭਰੇ ਕਾਲਾਂ ਆਈਆਂ ਸਨ, ਜਿਸ ਤੋਂ ਬਾਅਦ ਗਡਕਰੀ ਨੇ ਦਿੱਲੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਧਮਕੀਆਂ ਤੋਂ ਬਾਅਦ ਨਿਤਿਨ ਗਡਕਰੀ ਦੇ ਘਰ ਅਤੇ ਦਫਤਰ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ‘ 2016 ਵਿੱਚ ਇੱਕ ਪੁਜਾਰੀ ਨੂੰ ਅਦਾਲਤ ਨੇ ਕਤਲ ਦੇ ਇੱਕ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਉਹ ਇੱਕ ਖ਼ੌਫ਼ਨਾਕ ਗੁੰਡਾ ਹੈ ਜੋ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਉਸ ਨੂੰ ਬਾਅਦ ਵਿੱਚ ਕਰਨਾਟਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੁਜਾਰੀ ਨੇ ਪਹਿਲਾਂ ਵੀ ਕੁਝ ਸੀਨੀਅਰ ਅਧਿਕਾਰੀਆਂ ਨੂੰ ਧਮਕੀ ਭਰੇ ਫੋਨ ਕੀਤੇ ਸਨ।
ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ, “ਕਾਲਰ ਨੇ ਗਡਕਰੀ ਦੇ ਦਫ਼ਤਰ ਵਿੱਚ ਫ਼ੋਨ ਆਪਰੇਟਰ ਨੂੰ ਦੱਸਿਆ ਕਿ ਉਹ ‘ਡੀ ਗੈਂਗ’ ਦਾ ਮੈਂਬਰ ਹੈ ਅਤੇ ਮੰਤਰੀ ਤੋਂ 100 ਕਰੋੜ ਰੁਪਏ ਦੀ ਮੰਗ ਕਰਦਾ ਹੈ।” ਧਮਕੀ ਦੇਣ ਵਾਲੇ ਨੇ ਕਿਹਾ ਕਿ, “ਮੰਗ ਪੂਰੀ ਨਾ ਹੋਣ ‘ਤੇ ਮੰਤਰੀ ਨੂੰ ਬੰਬ ਨਾਲ ਨੁਕਸਾਨ ਉਡਾ ਦੇਵੇਗਾ। ਫੋਨ ਕਰਨ ਵਾਲੇ ਨੇ ਆਪਣਾ ਮੋਬਾਈਲ ਨੰਬਰ ਅਤੇ ਕਰਨਾਟਕ ਦਾ ਪਤਾ ਵੀ ਸਾਂਝਾ ਕੀਤਾ ਸੀ ਜਿੱਥੋਂ ਉਸ ਨੇ ਪੈਸੇ ਮੰਗਵਾਏ ਸਨ।







