ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਮੁੱਖ ਸਾਜ਼ਿਸ਼ਕਾਰਾਂ ਵਿਚੋਂ ਇਕ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਿਸ਼ਨੋਈ ਨੂੰ ਦੇਰ ਰਾਤ ਕਰੀਬ 2.30 ਵਜੇ ਦਿੱਲੀ ਦੀ ਮੰਡੋਲੀ ਜੇਲ੍ਹ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਸੀ। ਇਹ ਉਹੀ ਸਾਬਰਮਤੀ ਜੇਲ੍ਹ ਹੈ ਜੋ ਕਿਸੇ ਸਮੇਂ ਮਾਫ਼ੀਆ ਅਤੀਕ ਅਹਿਮਦ ਦੀ ਛੁਪਣਗਾਹ ਸੀ, ਜਿੱਥੇ ਉਹ ਆਪਣੇ ਮੋਬਾਈਲ ਫ਼ੋਨ ਰਾਹੀਂ ਅੰਨ੍ਹੇਵਾਹ ਆਪਣੇ ਕ੍ਰਾਈਮ ਸਿੰਡੀਕੇਟ ਨੂੰ ਚਲਾ ਰਿਹਾ ਸੀ।
ਦੱਸਣਯੋਗ ਹੈ ਕਿ ਲਾਰੈਂਸ ਦੇ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੁੰਬਈ ਤੱਕ ਜੇਲ੍ਹਾਂ ਵਿਚ ਨੈੱਟਵਰਕ ਫੈਲੇ ਹਨ। ਇਸ ਸਭ ਨੂੰ ਵੇਖਦੇ ਹੋਏ ਸਬੰਧੀ ਜੇਲ੍ਹ ਪ੍ਰਸ਼ਾਸਨ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਗੈਂਗਸਟਰ ਲਾਰੈਂਸ ਪਿਛਲੇ 9 ਸਾਲਾਂ ਤੋਂ ਸਲਾਖਾਂ ਪਿੱਛੇ ਹੈ।ਇਨ੍ਹਾਂ 9 ਸਾਲਾਂ ਵਿਚ ਲਾਰੈਂਸ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦਿਆਂ ਆਪਣੀ ਕ੍ਰਾਈਮ ਕੰਪਨੀ ਕਾਇਮ ਕੀਤੀ ਹੈ। ਸੁਰੱਖਿਆ ਏਜੰਸੀਆਂ ਨੂੰ ਪੂਰਾ ਸ਼ੱਕ ਹੈ ਕਿ ਹੁਣ ਲਾਰੈਂਸ ਬਿਸ਼ਨੋਈ ਵੱਖ-ਵੱਖ ਰਾਜਾਂ ਤੋਂ ਇੱਥੇ ਸ਼ਿਫਟ ਹੋਏ ਜਾਂ ਪਹਿਲਾਂ ਹੀ ਬੰਦ ਅਪਰਾਧੀਆਂ ਵਿਚ ਆਪਣੀ ਘੁਸਪੈਠ ਕਰੇਗਾ ਤਾਂ ਜੋ ਦੇਸ਼ ਦੀ ਇਕ ਹੋਰ ਜੇਲ੍ਹ ‘ਚ ਆਪਣੀ ਅਪਰਾਧ ਕੰਪਨੀ ਦੀ ਮੈਨ ਪਾਵਰ ਵਧਾ ਸਕੇ।







