4, ਜੂਨ ਜਲੰਧਰ ,ਡੀਡੀ ਨਿਊਜ਼ ਪੇਪਰ,
ਸ੍ਰੀ ਕੁਲਦੀਪ ਸਿੰਘ ਚਾਹਲ IPS ਮਾਨਯੋਗ ਕਮਿਸ਼ਨਰ ਪੁਲੀਸ ਜਲੰਧਰ ਜੀ ਵੱਲੋ ਜਲੰਧਰ
ਕਮਿਸ਼ਨਰੇਟ ਵਿੱਚ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਦਿੱਤਿਆ IPS ਵਧੀਕ ਡਿਪਟੀ
ਕਮਿਸਸ਼ਨਰ ਸਿਟੀ-2 ਜਲੰਧਰ ਜੀ ਦੀ ਹਦਾਇਤ ਅਨੁਸਾਰ ਸ੍ਰੀ ਗੁਰਮੀਤ ਸਿੰਘ PPS ACP ਮਾਡਲ ਟਾਊਨ ਜਲੰਧਰ
ਅਤੇ S] ਪਰਮਿੰਦਰ ਸਿੰਘ 36/JRT ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਨਿਗਰਾਨੀ ਤੇ ਦਿਸ਼ਾ
ਨਿਰਦੇਸ਼ਾ ਹੇਠ ASI ਸੋਹਣ ਲਾਲ 3258 ਨੇ ਸਮੇਤ ਪੁਲਿਸ ਪਾਰਟੀ ਚੀਮਾ ਚੌਕ ਨਾਕਾਬੰਦੀ ਕੀਤੀ ਹੋਈ ਸੀ ਕਿ ਉਸ
ਪਾਸ ਮੁਖਬਰੀ ਹੋਈ ਕਿ ਦਿਵਿਅਮ ਬੱਬਰ ਉਰਫ ਗੰਜਾ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 108 ਨੇੜੇ
ਰਾਮ ਲੀਲਾ ਪਾਰਕ ਸੋਢਲ ਨਗਰ ਜਲੰਧਰ ਜਿਸ ਪਾਸ ਨਜਾਇਜ ਹਥਿਆਰ ਹਨ ਅਤੇ ਇਹ ਗੱਡੀ ਨੰਬਰੀ HR10-
U-3575 ਮਾਰਕਾ Volkswagen POLO ਰੰਗ ਚਿੱਟਾ ਵਿੱਚ ਕਿਸੇ ਵਾਰਦਾਤ ਦੀ ਫਿਰਾਕ ਵਿੱਚ ਸ਼ਹਿਰ ਵਿੱਚ ਘੁੰਮ
ਰਿਹਾ ਹੈ ਜੇਕਰ ਹੁਣੇ ਹੀ ਕੁੱਕੀ ਢਾਬ ਚੌਕ ਸਾਈਡ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਨਜਾਇਜ
ਹਥਿਆਰਾਂ ਸਮੇਤ ਕਾਬੂ ਆ ਸਕਦਾ ਹੈ ਜਿਸਤੇ ASI ਸੋਹਣ ਲਾਲ 3258 ਨੇ ਮੁਕੱਦਮਾ ਨੰਬਰ 77 ਮਿਤੀ
04.06.2023 ਜੁਰਮ 25-54-59 ਥਾਣਾ ਡਵੀਜ਼ਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼
ਅਮਲ ਵਿੱਚ ਲਿਆਂਦੀ ਅਤੇ ਦੋਸ਼ੀ ਦਿਵਿਅਮ ਉਰਫ ਗੰਜਾ ਉਕਤ ਨੂੰ ਨਜਾਇਜ ਹਥਿਆਰ ਇੱਕ ਦੇਸੀ ਰਿਵਾਲਵਰ
ਅਤੇ ਇੱਕ ਪਿਸਟਲ ਸ਼ੇਪ ਲਾਈਟਰ ਸਮੇਤ ਗ੍ਰਿਫਤਾਰ ਕੀਤਾ।ਗ੍ਰਿਫਤਾਰ ਦੋਸ਼ੀ ਦਾ ਪੂਰਾ ਨਾਮ ਪਤਾ ਅਤੇ ਇਸ ਪਾਸੋ
ਬ੍ਰਾਮਦ ਹੋਏ ਨਜਾਇਜ ਹਥਿਆਰ ਅਤੇ ਪਿਸਟਲ ਸ਼ੇਪ ਲਾਈਟਰ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਮੁਕੱਦਮਾ ਗ੍ਰਿਫਤਾਰ ਦੋਸ਼ੀ ਦਾ ਵੇਰਵਾ :-
ਦਿਵਿਅਮ ਬੱਬਰ ਉਰਫ ਗੰਜਾ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 108 ਨੇੜੇ ਰਾਮ ਲੀਲਾ ਪਾਰਕ ਸੋਢਲ
ਨਗਰ ਜਲੰਧਰ।
ਗ੍ਰਿਫਤਾਰੀ ਦੀ ਜਗਾ :- ਨੇੜੇ ਮਿੱਠਾਪੁਰ ਚੌਂਕ ਜਲੰਧਰ ।
ਬ੍ਰਾਮਦਗੀ ਦਾ ਵੇਰਵਾ :-
1. ਇੱਕ ਨਜਾਇਜ ਦੇਸੀ ਰਿਵਾਲਵਰ
2. ਇੱਕ ਪਿਸਟਲ ਸ਼ੇਪ ਲਾਈਟਰ ਜਿਸ ਪਰ Carl Walther Waffenfabrik Ulm/Do. Model PPk Cal.7.65 mm
ਲਿਖਿਆ ਹੋਇਆ ਹੈ ।
3. ਇੱਕ ਜਿੰਦਾ ਕਾਰਤੂਸ (ਰੌਂਦ)
ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ
ਵਿੱਚੋਂ ਅੱਗੋਂ ਪੁੱਛ-ਗਿੱਛ ਕੀਤੀ ਜਾਵੇਗੀ ।







