HomeAmritsar City20 ਲੱਖ ਦੀ ਫਿਰੋਤੀ ਮੰਗਣ ਵਾਲਿਆ ਨਾਲ ਮੁਕਾਬਲੇ ਸਮੇਂ ਗੋਲੀ ਲੱਗਣ ਕਾਰਨ...

20 ਲੱਖ ਦੀ ਫਿਰੋਤੀ ਮੰਗਣ ਵਾਲਿਆ ਨਾਲ ਮੁਕਾਬਲੇ ਸਮੇਂ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਦੇ ਬਾਵਜੂਦ ਵੀ 02 ਦੋਸ਼ੀਆਂ

Spread the News

ਅੰਮ੍ਰਿਤਸਰ ਸਾਹਿਬ ਜੀਵਨ ਸ਼ਰਮਾ/ਵਿਕਰਮਜੀਤ ਸਿੰਘ ਮਿਤੀ 22-12-2022 ਨੂੰ ਸੂਚਨਾਂ ਮਿਲੀ ਕਿ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੇ ਏਰੀਆਂ ਵਿੱਚ ਨੌਜ਼ਵਾਨ ਜਿੰਨਾਂ ਵੱਲੋਂ ਇੱਕ ਵਪਾਰੀ ਪਾਸੋ 20 ਰੁਪੈ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ। ਜਿਸਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਵੱਲੋਂ ਖੁਦ ਅਗਵਾਈ ਕਰਦੇ ਹੋਏ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਸਮੇਤ ਪਾਰਟੀ ਵੱਲੋਂ ਫਿਰੋਤੀ ਮੰਗਣ ਵਾਲੇ ਨੌਜ਼ਵਾਨਾਂ ਨੂੰ ਕਾਬੂ ਕਰਨ ਲਈ ਯੋਜ਼ਨਾਬੰਧ ਤਰੀਕੇ ਨਾਲ ਟਰੈਪ ਲਗਾਇਆ ਸੀ ਤਾਂ ਦੌਰਾਨ ਰੇਡ ਇਹਨਾਂ ਨੌਜ਼ਵਾਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜੋ ਮੁਠ-ਭੇੜ ਦੌਰਾਨ ਮੁੱਖ ਸਿਪਾਹੀ ਗੁਰਜੀਤ ਸਿੰਘ, ਗੰਨਮੈਨ ਏ.ਸੀ.ਪੀ ਨੋਰਥ, ਅੰਮ੍ਰਿਤਸਰ ਨੂੰ ਗੋਲੀ ਲੱਗਣ ਨਾਲ ਉਹ ਜਖ਼ਮੀ ਹੋ ਗਿਆ ਪਰ ਜ਼ਖ਼ਮੀ ਹੋਣ ਦੇ ਬਾਵਜੂਦ ਦੀ ਬੜੀ ਬਹਾਦਰੀ ਨਾਲ ਮੁਕਾਬਲਾ ਕਰਦਿਆ ਹੋਇਆ ਜਵਾਬੀ ਫਾਈਰਿੰਗ ਦੌਰਾਨ ਇੱਕ ਗੋਲੀ ਦੋਸ਼ੀ ਅਮਰ ਕੁਮਾਰ ਉਰਫ਼ ਭੂੰਡਾ ਦੇ ਸੱਜੇ ਪੱਟ ਤੇ ਲੱਗੀ। ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਦੋਸ਼ੀ ਅਮਰ ਕੁਮਾਰ ਉਰਫ਼ ਭੂੰਡੀ ਅਤੇ ਇਸਦੇ ਦੂਸਰੇ ਸਾਥੀ ਅਜੇ ਭਲਵਾਨ ਉਰਫ਼ ਅਜੇ ਬਾਊਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 02 ਪਿਸਟਲ 32 ਬੋਰ ਅਤੇ 08 ਜਿੰਦਾਂ ਰੌਂਦ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ 176 ਮਿਤੀ 22-12-2022 ਜੁਰਮ 387,307,336,506,353,186,34 ਭ:ਦ:, 25,54,59 ਅਸਲ੍ਹਾ ਐਕਟ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ।

*ਮੁੱਖ ਸਿਪਾਹੀ ਗੁਰਜੀਤ ਸਿੰਘ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬੜੀ ਬਹਾਦਰੀ ਨਾਲ ਦੋਸ਼ੀਆਂ ਦਾ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਦੇ ਬਾਵਜੂਦ ਵੀ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਜਿਸਤੇ ਮਾਨਯੋਗ ਡੀ.ਜੀ.ਪੀ, ਪੰਜਾਬ, ਸ੍ਰੀ ਗੋਰਵ ਯਾਦਵ,ਆਈ.ਪੀ.ਐਸ, ਜੀ ਵੱਲੋਂ ਮੁੱਖ ਸਿਪਾਹੀ ਗੁਰਜੀਤ ਸਿੰਘ ਦੀ ਹੌਸਲਾ ਅਫ਼ਜਾਈ ਲਈ ਮੁੱਖ ਸਿਪਾਹੀ ਰੈਂਕ ਤੋ ਏ.ਐਸ.ਆਈ ਰੈਂਕ ਤੇ ਤਰੱਕੀਯਾਬ ਕੀਤਾ ਗਿਆ।*
*ਫੋਟੋ ਕੈਪਸ਼ਨ:-* ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਆਪਣੇ ਰੀਡਰ ਨਾਲ ਏ.ਐਸ.ਆਈ ਰੈਂਕ ਤੇ ਤਰੱਕੀਯਾਬ ਹੋਏ ਗੁਰਜੀਤ ਸਿੰਘ ਨੂੰ ਸਟਾਰ ਲਗਾਉਂਦੇ ਹੋਏ।

Must Read

spot_img