
ਅਮਿ੍ੰਤਸਰ 30, ਜੁਲਾਈ , ਡੀਡੀ ਨਿਊਜ਼ਪੇਪਰ (ਜੀਵਨ ਸਰਮਾਂ, ਵਿਕਰਮਜੀਤ ਸਿੰਘ) ਮਣੀਪੁਰ ਵਿੱਚ ਹੋ ਰਹੇ ਇਸਾਈ ਭਾਈਚਾਰੇ ਤੇ ਅਣਮਨੁੱਖੀ ਅੱਤਿਆਚਾਰ ਦੇ ਰੋਸ ਵਜੋਂ ਫਾਦਰ ਜੋਸਫ਼ ਮੈਥੀਉ ਡੀਨ ਅੰਮ੍ਰਿਤਸਰ ਦੀ ਅਗਵਾਈ ਹੇਠ ਸਮੂਹ ਇਸਾਈ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਤੋਂ ਪਹਿਲਾਂ ਸੰਤ ਫਰਾਂਸਿਸ ਸਕੂਲ ਦੇ ਆਡੀਟੋਰੀਅਮ ਹਾਲ ਵਿੱਚ ਵੱਖ ਵੱਖ ਬੁਲਾਰਿਆਂ ਨੇ ਮਣੀਪੁਰ ਵਿੱਚ ਇਸਾਈਆਂ ਉੱਤੇ ਹੋ ਰਹੇ ਅੱਤਿਆਚਾਰ ਉੱਤੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਅਵਸੋਸ ਜਾਹਰ ਕੀਤੇ ਅਤੇ ਕੇਂਦਰ ਦੀ ਸਰਕਾਰ ਅੱਗੇ ਮੰਗ ਕੀਤੀ ਕਿ ਮਣੀਪੁਰ ਵਿੱਚ ਇਹ ਅੱਤਿਆਚਾਰ ਰੋਕਣ ਲਈ ਅਤੇ ਸ਼ਾਂਤੀ ਬਣਾਉਣ ਲਈ ਰਾਸ਼ਟਰਪਤੀ ਰਾਜ ਲਾਇਆ ਜਾਵੇ ਸੰਬੋਧਨ ਕਰਦੇ ਹੋਏ ਫਾਦਰ ਜੋਸਫ਼ ਮੈਥੀਉ ਡੀਨ ਅੰਮ੍ਰਿਤਸਰ , ਫਾਦਰ ਡੀਨ ਫ਼ਤਹਿਗੜ੍ਹ ਚੂੜੀਆਂ , ਫਾਦਰ ਜੋਸ਼ ਇੱਲੀਕੱਲ ਅਜਨਾਲਾ, ਫਾਦਰ ਜੋਨ ਗਰੇਵਾਲ਼ ਪੱਟੀ , ਫਾਦਰ ਰੌਬਿਨ ਅਜ਼ਾਦ ਕੜਿਆਲ , ਸ. ਪ੍ਰਤਾਪ ਸਿੰਘ ਬਾਜਵਾ ਕਾਦੀਆਂ ਸਾਬਕਾ ਮੈਂਬਰ ਪਾਰਲੀਮੈਂਟ ਪੰਜਾਬ , ਅਮਨਦੀਪ ਗਿੱਲ ਸੁਪਾਰੀਵਿੰਡ ਸਾਬਕਾ ਚੇਅਰਮੈਨ ਕ੍ਰਿਸ਼ਚਨ ਵੈੱਲਫੇਅਰ ਬੋਰਡ ਪੰਜਾਬ , ਰੌਸ਼ਨ ਜੋਸਫ਼ ਪ੍ਰਧਾਨ ਫ਼ਤਹਿਗੜ੍ਹ ਚੂੜੀਆਂ, ਪ੍ਰਧਾਨ ਜਸਬੀਰ ਮਸੀਹ ਸੰਧੂ ਘਰਿਆਲਾ, ਸ. ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਐਨਥਨੀ ਅੰਮ੍ਰਿਤਸਰ, ਸਿਸਟਰ ਰੂਬੀ ਲਹੌਰੀ ਗੇਟ ਅੰਮ੍ਰਿਤਸਰ, ਮੈਡਮ ਪ੍ਰਭਜੋਤ ਕੌਰ ਕੌਨਵੈਂਟ ਸਕੂਲ ਉਠੀਆਂ । ਇਸਾਈ ਭਾਈਚਾਰੇ ਦੇ ਆਗੂਆਂ ਕਿਹਾ ਕਿ ਮਣੀਪੁਰ ਚ ਲੋਕਾਂ ਤੇ ਹੋ ਰਹੇ ਅੱਤਿਆਚਾਰ ਹੁਣ ਬਰਦਾਸ਼ਤ ਨਹੀਂ ਕੀਤੇ ਜਾਣਗੇ । ਇਸਾਈ ਭਾਈਚਾਰਾ ਸਾਰੇ ਧਰਮਾਂ ਦੇ ਲੋਕਾਂ ਲਈ ਪ੍ਰਾਰਥਨਾਂ ਕਰਦਾ ਹੈ ਪਰ ਕੁਝ ਸ਼ਰਾਰਤੀ ਲੋਕ ਇਸਾਈ ਭਾਈਚਾਰੇ ਦੀ ਖਾਮੋਸ਼ੀ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ ਜਿਸਨੂੰ ਰੋਕਣ ਲਈ ਹੱਲੇ ਤੱਕ ਕਿੰਦਰ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਸ਼ਰਾਰਤੀ ਲੋਕ ਹਿੰਸਾ ਨੂੰ ਬੜਾਵਾ ਦੇ ਰਹੇ ਹਨ । ਇਹਨਾਂ ਅੱਤਿਆਚਾਰਾਂ ਨੂੰ ਰੋਕਣ ਲਈ ਸਾਨੂੰ ਸੱਭ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਰੋਸ ਰੈਲੀ ਦੇ ਦੌਰਾਨ ਡਿਪਟੀ ਕਮਿਸ਼ਨਰ ਜਿਲ੍ਹਾ ਅੰਮ੍ਰਿਤਸਰ ਨੂੰ ਸਮੂਹ ਕਲੀਸੀਆ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਫਾਦਰ ਥੋਮਸ, ਫਾਦਰ ਸਿਜਿਥ ਐਨਥਨੀ , ਫਾਦਰ ਫੇਲਿਕ੍ਸ ਸ਼ੇਰਗਿੱਲ, ਫਾਦਰ ਰੀਮੋਲਡ ਮਾਰੀਓ , ਫਾਦਰ ਜੋਸ਼ , ਫਾਦਰ ਸਨੀ ਥੋਮਸ, ਫਾਦਰ ਨਿਆਮਤ ਸਿੱਧੂ, ਡਾਕਟਰ ਸੁਭਾਸ਼ ਥੋਬਾ ਮੈਂਬਰ ਮਨੋਰਟੀ ਕਮਿਸ਼ਨ , ਪ੍ਰਧਾਨ ਰੋਹਿਤ ਖੋਖਰ ਅੰਮ੍ਰਿਤਸਰ , ਪ੍ਰਧਾਨ ਜੋਨ ਕੋਟਲੀ , ਪ੍ਰਧਾਨ ਜਸਪਾਲ ਮਸੀਹ , ਪ੍ਰਧਾਨ ਰੋਨੀ ਫਰਾਂਸਿਸ , ਬਾਬੂ ਜੋਨ ਮਸੀਹ, ਵਿਕਟਰ ਮਸੀਹ, ਪ੍ਰਧਾਨ ਰੌਬਿਨ ਮਸੀਹ , ਸੁਨੀਲ ਬੱਬਲ , ਪਰਵੇਜ਼ ਮਸੀਹ , ਬਲਵਿੰਦਰ ਮਸੀਹ , ਪ੍ਰਧਾਨ ਕੇਵਲ ਮਸੀਹ , ਪ੍ਰਧਾਨ ਸੰਜੇ ਮਸੀਹ ਇਸ ਤੋਂ ਇਲਾਵਾ ਫਾਦਰ ਸਾਹਿਬਾਨ , ਸਿਸਟਰ ਸਾਹਿਬਾਨ , ਮੁਨਾਦ ਭਰਾ, ਪਾਸਟਰ ਸਾਹਿਬਾਨ , ਕਲੀਸੀਆ ਦੇ ਅਹੁਦੇਦਾਰ , ਨੌਜਵਾਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਲੀਸੀਆ ਹਾਜ਼ਰ ਸੀ ।







