ਪੰਜਾਬ 10/8 ਅਗਸਤ (ਡੀਡੀ ਨਿਊਜ਼ਪੇਪਰ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਹੁਸ਼ਿਆਰਪੁਰ ਹੈਡ ਆਫਿਸ ਮੁਕੇਰੀਆਂ ਦੀ ਮਾਸਿਕ ਮੀਟਿੰਗ ਮਿਤੀ 14 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਸੀ੍ ਮੌਨਸਰ ਮੰਦਿਰ ਨਜ਼ਦੀਕ ਹਾਜੀ ਪੁਰ ਬਸ ਅੱਡਾ ਤਲਵਾੜਾ ਰੋਡ ਮੁਕੇਰੀਆਂ ਵਿਖੇ ਹੋਵੇਗੀ ਜਿਸ ਵਿੱਚ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਜਾਇਜ਼ ਅਤੇ ਵਿਧਾਨਕ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਵਾਲੇ ਰਵਈਏ ਸੰਬੰਧੀ ਅਤੇ ਸਥਾਨਕ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਪੈਨਸ਼ਨਰ ਸਾਥੀਆਂ ਨੂੰ ਇਹ ਦੱਸਣ ਯੋਗ ਹੈ ਕਿ ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਬ ਡਵੀਜ਼ਨਾ ਦੇ ਆਗੂਆਂ ਤੋਂ ਇਲਾਵਾ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਸ: ਭਜਨ ਸਿੰਘ ਗਿੱਲ,ਸੀ੍ ਐਸ ਆਰ ਕੁੱਸਾ ਜਨਰਲ ਸਕੱਤਰ,ਸ; ਬਹਾਦਰ ਸਿੰਘ ਸੰਪਾਦਕ ਮਾਸਿਕ ਮੁਲਾਜ਼ਮ ਕੇਂਦਰ,ਸ; ਹਰਭਜਨ ਸਿੰਘ ਅਜਨੋਹਾ ਸੂਬਾ ਕਮੇਟੀ ਮੈਂਬਰ ਤੋਂ ਇਲਾਵਾ ਕੁਝ ਹੋਰ ਸੂਬਾ ਕਮੇਟੀ ਮੈਂਬਰ ਵੀ ਇਕਤਰਤਾ ਨੂੰ ਸੰਬੋਧਨ ਕਰਨਗੇ ਅਤੇ ਹੁਣ ਤੱਕ ਜਥੇਬੰਦੀ ਵੱਲੋਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੇ ਗਏ ਸੰਘਰਸ਼ ਵਿੱਚ ਜਥੇਬੰਦੀ ਦੇ ਰੋਲ ਬਾਰੇ ਅਤੇ ਹੁਣ ਤੱਕ ਕੀਤੀ ਕਨੂੰਨੀ ਚਾਰਾ ਜੋਰੀ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ ਇਸ ਲਈ ਸਮੂਹ ਪੈਨਸ਼ਨਰ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਕਿ ਸੂਬਾ ਪੱਧਰ ਦੇ ਆਗੂਆਂ ਦੇ ਵਿਚਾਰ ਸੁਣ ਕੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਜਾ ਸਕੇ। ਜਾਰੀ ਕਰਤਾ:-ਨਰਿੰਦਰ ਸਿੰਘ ਗੋਲੀ ਪ੍ਰਧਾਨ ਅਤੇ ਬਿ੍ਜ ਮੋਹਨ ਸੋਨੀ ਜਨਰਲ ਸਕੱਤਰ







