HomeBreaking NEWSਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਵੱਲੋ 25 ਗ੍ਰਾਮ ਹੈਰੋਇਨ, ਅਤੇ 22 ਹਜਾਰ ਡਰੱਗ...

ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਵੱਲੋ 25 ਗ੍ਰਾਮ ਹੈਰੋਇਨ, ਅਤੇ 22 ਹਜਾਰ ਡਰੱਗ ਮਨੀ ਸਮੇਤ ਇਕ

Spread the News

27/8, ਡੀਡੀ ਨਿਊਜ਼ਪੇਪਰ। ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP ਪੁਸ਼ਪ ਬਾਲੀ ਇਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵਲੋਂ 25 ਗ੍ਰਾਮ ਹੈਰੋਇਨ, 22 ਹਜਾਰ ਡਰੱਗ ਮਨੀ ਸਮੇਤ )। ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ INSPਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਕ੍ਰਾਈਮ ਬ੍ਰਾਂਚ ਦੀਆ ਵੱਖ- 2 ਟੀਮਾ ਜਿਲਾ ਜਲੰਧਰ ਦਿਹਾਤੀ ਦੇ ਇਲਾਕਿਆ ਵਿੱਚ ਚੈਕਿੰਗ ਤੇ ਨਾਕਾਬੰਦੀ ਭੇਜਿਆ ਜਾਂਦੀਆਂ ਹਨ। ਮਿਤੀ 26.08.2023 ਨੂੰ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਐਸ.ਆਈ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਮੇਤ ਸਾਥੀ ਕੁਮਚਾਰੀਆਂ ਦੇ ਬਰਾਏ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਅਲਾਵਲਪੁਰ ਕੱਚਾ ਰਸਤਾ ਬਿਆਸ ਪਿੰਡ ਆਦਿ ਵੱਲ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਅੰਡਾ ਆਦਮਪੁਰ ਅਲਾਵਲਪੁਰ ਤੋ ਥੋੜਾ ਅੱਗੇ ਠੱਠੀ ਮੁਹ ਅਲਾਵਲਪੁਰ ਪੁੱਜੀ ਤਾਂ ਅੱਗੇ ਇਕ ਮੋਨਾ ਨੋਜਾਵਨ ਵਿਅਕਤੀ ਪੈਦਲ ਤੁਰਿਆ ਆਉਂਦਾ ਦਿਖਾਈ ਦਿਤਾ ਜੋ ਯਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੜਣ ਲਗਾ ਅਤੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ।ਜਿਸ ਨੂੰ ਐਸ.ਆਈ ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਗੁਰਪਿੰਦਰ ਸਿੰਘ ਉਰਫ ਲਾਲੀ ਪੁੱਤਰ ਤਰਸੇਮ ਸਿੰਘ ਵਾਸੀ ਮੁਹਲਾ ਠਠੀ ਅਲਾਵਲਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਦਸਿਆ।ਜਿਸ ਐਸ.ਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੇ ਸਾਹਮਣੇ ਹਸਬ ਜਾਬਤਾ ਅਨੁਸਾਰ ਤਲਾਸੀ ਕਰਨ ਪਰ ਵਜਨਦਾਰ ਮੋਮੀ ਲਿਫਾਫਾ ਰੰਗ ਚਿੱਟਾ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਇੱਕ ਇਲੈਕਟ੍ਰੋਨਿਕ ਕੰਡਾ, 22000/- ਰੁਪਏ ਡਰੰਗ ਮਨੀ ਅਤੇ ਹੈਰੋਇਨ ਬ੍ਰਾਮਦ ਹੋਈ।ਜੋ ਬ੍ਰਾਮਦਾਂ ਹੈਰੋਇਨ ਦਾ ਇਲੈਕਟ੍ਰੋਨਿਕ ਕੰਡਾ ਨਾਲ ਵਜ਼ਨ ਕੀਤਾ ਗਿਆ ਜੋ 25 ਗ੍ਰਾਮ ਹੈਰੋਇਨ ਹੋਈ।ਜਿਸ ਪਰ SI ਭੁਪਿੰਦਰ ਸਿੰਘ ਨੇ ਮੁਕਦਮਾ ਨੰਬਰ 114 ਮਿਤੀ 26.08.20023 ਅਧ 21-B/61/85 NDPS ACT ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾਕੇ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਬਾਅਦ ਪੁਛਗਿਛ ਦੋਸੀ ਉਕਤ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਅਨੁਸਾਰ ਗਿ੍ਫ਼ਤਾਰ ਕੀਤਾ|ਮੁੱਢਲੀ ਪੁਛਗਿੱਛ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ੀ ਉਕਤ ਗੁਰਪਿੰਦਰ ਸਿੰਘ ਉਰਫ ਲਾਲੀ ਪਰ ਪਹਿਲਾ ਵੀ ਇਕ ਮੁਕਦਮਾ ਇਰਾਦਾ ਕਤਲ ਦਾ ਥਾਣਾ ਆਦਮਪੁਰ ਵਿਖੇ ਦਰਜ ਰਜਿਸਟਰ ਹੋ ਜੋ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਨਾਲ ਹੀ ਨਸ਼ਾ ਵੇਚਦਾ ਹੈ ਅਤੇ ਪੀਂਦਾ ਵੀ ਹੈ।ਦੋਸ਼ੀ ਉਕਤ ਗੁਰਪਿੰਦਰ ਸਿੰਘ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੇਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਬ੍ਰਾਮਦ ਕੀਤੀ ਹੈਰਇਨ ਕਿਸ ਪਾਸੇ ਖਰੀਦ ਕਰਦਾ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਸਾਥੀ ਕੌਣ-ਕੌਣ ਹਨ।ਅਤੇ ਦੋਸ਼ੀ ਉਕਤਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।

ਕੁੱਲ ਬ੍ਰਾਮਦਗੀ :-

1. 25 ਗ੍ਰਾਮ ਹੈਰੋਇਨ ।

2. 22 ਹਜਾਰ ਰੁਪਏ ਭਾਰਤੀ ਕਰੰਸੀ 3. ਇਕ ਇਲੈਕਟਰੋਨਿਕ ਕੰਡਾ

ਪਹਿਲਾ ਤੇ ਦਰਜ ਮੁਕੰਦਮ –

1. ਮੁਕੱਦਮਾ ਨੰਬਰ 193 ਮਿਤੀ 31.12/2015 ਜੁਰਮ 307/326/148/149 ਥਾਣਾ ਆਦਮਪੁਰ ਜਿਲ੍ਹਾ ਜਲੰਧਰ

Must Read

spot_img