ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ/ਜੀਵਨ ਸ਼ਰਮਾ
ਅਸੀਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਵਚਨਬੱਧ ਹਾਂ।
ਨਸ਼ਿਆ ਵਿਰੁੱਧ ਚੱਲ ਰਹੀ ਜੰਗ ਨੂੰ ਜਾਰੀ ਰੱਖਦੇ ਹੋਏ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਪਿੰਡ ਭਿੱਟੇਵੱਡ (ਥਾਣਾ ਰਾਜਾਸਾਂਸੀ) ਵਿੱਚ ਜਨਤਕ ਮੀਟਿੰਗ ਕਰਕੇ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਲਈ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਕਜੁੱਟ ਹੋ ਕੇ ਨਸ਼ਾ ਮੁਕਤ ਹੋ ਸਕਦਾ ਹੈ । ਸਾਥ ਦੇਣ ਦੀ ਅਪੀਲ ਕੀਤੀ ।







