HomeAmritsar Cityਥਾਣਾ ਛੇਹਰਟਾ ਵਲੋ ਠੱਗੀ ਮਾਰਨ ਵਾਲਾ ਇਕ ਵਿਅਕਤੀ ਕਾਬੂ।

ਥਾਣਾ ਛੇਹਰਟਾ ਵਲੋ ਠੱਗੀ ਮਾਰਨ ਵਾਲਾ ਇਕ ਵਿਅਕਤੀ ਕਾਬੂ।

Spread the News

ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ/ ਜੀਵਨ ਸ਼ਰਮਾ ਮਾਣਯੋਗ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ IPS ਜੀ ਦੀਆ ਹਦਾਇਤਾ ਅਨੁਸਾਰ ਸ੍ਰੀ ਪ੍ਰਭਜੋਤ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ-2. ਸ੍ਰੀ ਮਨਮੋਹਨ ਸਿੰਘ PPS ਏ ਸੀ ਪੀ ਵੇਸਟ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਐਸ.ਆਈ ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਆਈ ਹਰਜਿੰਦਰ ਸਿੰਘ ਥਾਣਾ ਛੇਹਰਟਾ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁੱਕਦਮਾ ਨੰਬਰ 179 ਮਿਤੀ 31 – 8 – 2023 ਜੁਰਮ 420,467, 468,471 ਭ:ਦ ਥਾਣਾ ਛੇਹਰਟਾ ਜਿਲਾ ਅੰਮ੍ਰਿਤਸਰ ਬਰਬਿਆਨ ਗੁਲਜਾਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਭੈਣੀ ਥਾਣਾ ਛੇਹਰਟਾ ਜਿਲਾ ਅੰਮ੍ਰਿਤਸਰ ਬਰਖਿਲਾਫ ਰਵਿੰਦਰਜੀਤ ਸਿੰਘ ਉਰਫ ਰਵੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਕਾਨ ਨੰਬਰ 78 ਪੈਰਾਡਾਈਜ ਇੰਨਕਲੇਵ ਲਾਗੇ ਗੇਟ ਨੰਬਰ 4 ਸ਼ੇਰ ਸ਼ਾਹ ਸੂਰੀ ਰੋਡ ਛੇਹਰਟਾ ਜਿਲਾ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਹੈ ਮਦਈ ਮੁਕਦਮਾ ਨੇ ਦੱਸਿਆ ਕਿ ਰਵਿੰਦਰਜੀਤ ਸਿੰਘ ਉਰਫ ਰਵੀ ਨੇ ਉਸਦਾ ਅਸਲਾ ਲਾਇਸੈਂਸ ਨਵਾ ਬਣਾਉਣ ਅਤੇ ਨਵਾ ਪਿਸਟਲ ਲੈ ਕੇ ਦੇਣ ਸਬੰਧੀ ਉਸ ਪਾਸੋਂ ਕੀਬ ਤਿੰਨ ਲੱਖ ਰੂਪੈ ਵੱਖ ਵੱਖ ਤਰੀਕਾ ਨੂੰ ਲਏ ਪਰ ਰਵਿੰਦਰਜੀਤ ਸਿੰਘ ਨੇ ਉਸਨੂੰ ਅਸਲਾ ਲਾਇਸੈਂਸ ਦੀ ਇੱਕ ਜਾਅਲੀ ਰਸੀਦ ਦੇ ਕੇ ਠੱਗੀ ਮਾਰੀ ਹੈ ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ ਦੋਸ਼ੀ ਰਵਿੰਦਰਜੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਰਵਿੰਦਰਜੀਤ ਸਿੰਘ ਪਾਸੋਂ ਬਰੀਕੀ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਤੇ ਇਸ ਵੱਲੋਂ ਹੋਰ ਮਾਰੀਆ ਠੱਗੀਆ ਬਾਰੇ ਪਤਾ ਕੀਤਾ ਜਾ ਰਿਹਾ ਹੈ ।

Must Read

spot_img