ਮੁਕੇਰੀਆਂ,14/ਸਤੰਬਰ (ਇੰਦਰਜੀਤ) ਜ਼ਿਲ੍ਹਾ ਹੁਸ਼ਿਆਰਪੁਰ ਤਹਿਸ਼ੀਲ ਮੁਕੇਰੀਆਂ ਦੇ ਲੱਗਦੇ ਪਿੰਡ ਮਨਸੂਰਪੁਰ ‘ ਜਿਥੇ ਸਾਬਕਾ ਫੋਜ਼ੀਆਂ ਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਪਿੰਡ ਦੇ ਸੁਧਾਰ ਵਾਸਤੇ ਵਧੀਆਂ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਪਿੰਡ ਮਨਸੂਰਪੁਰ ਸਾਬਕਾ ਫੋਜ਼ੀਆਂ ਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਲਗਭਗ 14 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਕੂੜੇ ਡੰਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਮੁਕੇਰੀਆਂ ਦੇ ਇੰਚਾਰਜ ਪ੍ਰੋ. ਮੁਲਤਾਨੀ ਤੇ ਮਾਸਟਰ ਸੇਵਾ ਸਿੰਘ ਐਮ. ਸੀ. ਵਾਰਡ ਨੰ. 14 ਵਲੌਂ ਕੀਤਾ ਗਿਆ ਇਸ ਮੌਕੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਪ੍ਰੋ. ਮੁਲਤਾਨੀ ਨੇ ਕਿਹਾ ਕਿ ਆਪ ਸਭ ਜਿਵੇ ਪਤਾ ਹੀ ਕਿ ਮੈ ਵੀ ਇਸ ਪਿੰਡ ਦਾ ਵਸਨੀਕ ਹਾਂ ਤੇ ਸਰਕਾਰ ਵੀ ਆਪਣੀ ਹੈ ਤੇ ਪਿੰਡ ਦੇ ਸੁਧਾਰ ਤੇ ਪਾਣੀ ਦੇ ਨਿਕਾਸ ਨੂੰ ਲੈ ਕੇ ਆ ਰਹੀਆਂ ਦਿੱਕਤਾ ਦਾ ਸਾਹਮਣਾ ਕਰਨ ਲਈ ਇੱਕ ਜੁੱਟ ਹੋਣ ਲਈ ਆਖਿਆ ਗਿਆ ਤੇ ਕਿਹਾ ਕਿ ਪੰਜਾਬ ਸਰਕਾਰ ਜੋ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਉਸਦਾ ਆਪ ਸਭ ਨੂੰ ਜਰੂਰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਸਾਬਕਾ ਫੌਜੀ ਕਮੇਟੀ ਪ੍ਰਧਾਨ ਮਹਿੰਦਰ ਸਿੰਘ ਤੇ ਸਮੂਹ ਕਮੇਟੀ ਮੈਬਰਾਂ ਤੇ ਪ੍ਰੋ. ਮੁਲਤਾਨੀ ਨੇ ਭੁਪਿੰਦਰ ਸਿੰਘ ( ਸੋਨਾ ) ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇੰਨਾ ਵਲੌ ਮਾਤਾ ਪਿਤਾ ਦੀ ਯਾਦ ਨੂੰ ਇੱਕ ਅਨੋਖੇ ਭਾਵ ਨਾਲ ਕੂੜੇ ਡੰਪ ਲਈ ਜਗ੍ਹਾ ਸੇਵਾ ਵਜੌਂ ਦੇ ਕੇ ਅਵਲੀ ਮਿਸਾਲ ਪੈਦਾ ਕਰ ਦਿੱਤੀ ਜਿਸਦਾ ਅਸੀ ਬਹੁਤ ਧੰਨਵਾਦੀ ਹਾਂ ਇਸ ਮੋਕੇ ਤੇ ਸਰਪਚਣੀ ਰਿੰਪੀ ਦੇਵੀ , ਭੁਪਿੰਦਰ ਸਿੰਘ ( ਸੋਨਾ ) , ਮਹਿੰਦਰ ਸਿੰਘ ਪ੍ਰਧਾਨ, ਸਤਪਾਲ ਸਿੰਘ ਜਸਵੰਤ ਸਿੰਘ , ਲਖਵਿੰਦਰ ਸਿੰਘ , ਗੁਰਮੀਤ ਸਿੰਘ , ਗੱਜਣ ਰਾਮ , ਪ੍ਰੀਤਮ ਸਿੰਘ , ਸੁਖਵਿੰਦਰ ਸਿੰਘ , ਬਚਨ ਸਿੰਘ , ਸਵਰਨ ਸਿੰਘ , ਲਖਵਿੰਦਰ ਸਿੰਘ , ਸਤਪਾਲ ਸਿੰਘ ਜਸਵਿੰਦਰ ਸਿੰਘ , ਸੂਰਤ ਸਿੰਘ ਤੌਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਿਰ ਸਨ।







