10 ਅਕਤੂਬਰ- (ਡੀਡੀ ਨਿਊਜ਼ਪੇਪਰ ) – ਆਮ ਤੌਰ ਤੇ ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਪੱਤਰਕਾਰਾਂ ਦੇ ਫੋਨ ਚੁੱਕਣੇ ਬੰਦ ਕਰ ਦਿੰਦੇ ਹਨ, ਜੇਕਰ ਚੁੱਕ ਵੀ ਲੈਂਦੇ ਹਨ ਤਾਂ ਕਹਿ ਦਿੰਦੇ ਹਨ ਕਿ ਆਵਾਜ ਨਹੀਂ ਆ ਰਹੀ ਜਾਂ ਮੈਂ ਕੰਮ ਵਿੱਚ ਹਾਂ। ਜਦੋਂਕਿ ਇਹਨਾਂ ਨੇ ਇਕ ਸਾਲ ਤੱਕ ਪੱਤਰਕਾਰਾਂ ਨੂੰ ਮੁਫਤ ਦੇ ਨੌਕਰ ਸਮਝਕੇ ਕੰਮ ਲਿਆ ਹੁੰਦਾ ਹੈ। ਦੀਵਾਲੀ ਵਾਲੇ ਦਿਨ ਹਰ ਪੱਤਰਕਾਰ ਦੀ ਮਜਬੂਰੀ ਹੁੰਦੀ ਹੈ ਕਿ ਉਸਨੇ ਅਖਬਾਰ ਜਾਂ ਚੈਨਲ ਨੂੰ ਜਰੂਰੀ ਸਪਲੀਮੈਂਟ/ ਸੰਦੇਸ਼ ਦੇਣੇ ਹੁੰਦੇ ਹਨ । ਅਖੀਰ ਅਖਬਾਰਾਂ/ਚੈਨਲਾਂ ਦੇ ਵੀ ਖਰਚੇ ਹੁੰਦੇਂ ਹਨ। ਕਰਮਚਾਰੀ ਤਨਖਾਹ ਤੇ ਰੱਖੇ ਹੁੰਦੇਂ ਹਨ। ਕਈ ਕਲੱਬ ਅਤੇ ਸਮਾਜਿਕ ਸੰਸਥਾਵਾਂ ਦੁਹਾਈ ਦਿੰਦੇ ਹਨ ਕਿ ਅਸੀਂ ਸਮਾਜ ਭਲਾਈ ਦੇ ਕੰਮ ਕਰ ਰਹੇ ਹਾਂ ਸਾਡੇ ਕੋਲ ਫੰਡ ਕਿੱਥੇ। ਜਦੋਂਕਿ ਇਹ ਸਮਾਜ ਭਲਾਈ ਸੰਸਥਾਵਾਂ ਜਾਂ ਕਲੱਬ ਫੈਮਿਲੀ ਮੀਟ ਸਮੇਂ ਹੋਟਲਾਂ ਵਿੱਚ ਬੁੱਫੇ ਸਿਸਟਮ ਵਾਲੇ ਮਹਿੰਗੇ ਵੇਜ ਅਤੇ ਨੋਨਵੇਜ ਡਿਨਰ ਆਯੋਜਿਤ ਕਰਦੀਆਂ ਹਨ। ਇਹਨਾਂ ਸੰਸਥਾਵਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਅਫਸਰਾਂ ਅਧਿਕਾਰੀਆਂ ਅਤੇ ਲੀਡਰਾਂ ਨਾਲ ਸੰਪਰਕ ਬਣਾਕੇ ਆਪਣੇ ਕੰਮ ਕੱਢਦੇ ਹਨ। ਧਾਰਮਿਕ ਸੰਸਥਾਵਾਂ ਦੀ ਗੱਲ ਕਰੀਏ ਤਾਂ ਪ੍ਰੋਗਰਾਮਾਂ ਤੇ ਜੋ ਗਾਇਕ ਬੁਲਾਏ ਜਾਂਦੇ ਹਨ। ਅੱਜ ਇਸ ਤੇ ਇਨਸਾਫ਼ ਜਰਨਲਿਸਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਤੇ ਦੇਸ ਵਿਦੇਸ਼ ਤੋ ਬਤੋਰ ਪੱਤਰਕਾਰਤਾ ਦੇ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਸਮੂਹ ਪੱਤਰਕਾਰ ਪਰਿਵਾਰਕ ਸਾਥੀਆਂ ਦੀ ਚਰਨਾਂ ਦੀ ਧੂੜ ਚਰਨ ਸੇਵਕ ਤੇ ਆਪ ਸਭ ਦੇ ਸੇਵਾਦਾਰ ਕੇ.ਐਸ ਪੱਡਾ ਨੇ ਇਸ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਉਹਨਾਂ ਵਿਚੋਂ ਕਈ ਲੱਖਾਂ ਰੁਪਏ ਵਸੂਲ ਕਰਦੇ ਹਨ , ਛੋਟੇ ਪ੍ਰੋਗਰਾਮਾਂ ਲਈ ਨਵੇਂ ਗਾਇਕ ਜਾਂ ਲੋਕਲ ਗਾਇਕ ਭੀ ਸਾਉੰਡ ਤੋਂ ਬਿਨਾਂ 5000 ਰੁਪਏ ਤੋਂ ਘੱਟ ਪ੍ਰੋਗਰਾਮ ਨਹੀਂ ਕਰਦੇ। ਇਸ ਤੋਂ ਬਿਨਾਂ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਭਗਵਾਨ ਦਾ ਸਵਾਂਗ ਰਚਾਉਣ ਵਾਲੇ ਬਹੁਰੂਪੀਏ ਜਾਂ ਝਾਂਕੀਆਂ ਵਾਲੇ 5000 ਰੁਪਏ ਤੋਂ ਲੈਕੇ 21000 ਰੁਪਏ ਤੱਕ ਫੀਸ ਵਸੂਲਦੇ ਹਨ। ਇਥੇ ਵੀ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਲੀਡਰਾਂ, ਅਫਸਰਾਂ ਅਤੇ ਅਤੇ ਆਮ ਪਬਲਿਕ ਨਾਲ ਸੰਪਰਕ ਬਣਾਕੇ ਆਪਣੇ ਨਿਜੀ ਫਾਇਦੇ ਚੁਕਦੇ ਹਨ ਅਤੇ ਵਪਾਰ ਚਮਕਾਉਂਦੇ ਹਨ। ਇਸ ਤੋਂ ਬਿਨਾਂ ਕਈ ਯੂਨੀਅਨਾਂ ਅਜਿਹੀਆਂ ਹਨ ਜੋ ਸਰਕਾਰੀ ਜਾਂ ਰਿਟਾਇਰ ਕਰਮਚਾਰੀਆਂ ਨੇ ਬਣਾਈਆਂ ਹਨ। ਇਹ ਲੋਕ ਪਹਿਲਾਂ ਹੀ ਮੋਟੀਆਂ ਤਨਖਾਹਾਂ ਅਤੇ ਪੈਨਸ਼ਨਾਂ ਲੈਣ ਦੇ ਬਾਵਜੂਦ ਪੱਤਰਕਾਰਾਂ ਦੀ ਮਦਦ ਲੈਕੇ ਸਰਕਾਰ ਤੇ ਦਬਾਅ ਬਣਾਉਦੀਆਂ ਹਨ।
ਇਸ ਤੋਂ ਇਲਾਵਾ ਜਿਹੜੇ ਸਾਡੇ ਸਿਆਸੀ ਲੀਡਰ ਹਨ ਉਹ ਦੀਵਾਲੀ ਮੌਕੇ ਸਪਲੀਮੈਂਟ ਦੇਣ ਮੌਕੇ ਇਹ ਸਾਰੇ ਆਣਾਕਾਨੀ ਕਰਦੇ ਹਨ। ਜਾਂ ਬਹਾਨੇਬਾਜੀ ਕਰਦੇ ਹਨ। ਪੱਤਰਕਾਰ ਸਾਲ ਭਰ ਗਰਮੀ, ਬਰਸਾਤ,ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਸਾਲ ਵਿੱਚ ਕਈ ਗੇੜੇ ਲਗਾਕੇ ਇਹਨਾਂ ਦੀਆਂ ਖਬਰਾਂ ਲਗਾਉਂਦਾ ਹੈ। ਲੇਕਿਨ ਦੀਵਾਲੀ ਮੌਕੇ ਪੇਟ੍ਰੋਲ ਦੇ ਖਰਚੇ ਤੋਂ ਵੀ ਘੱਟ ਸਪਲੀਮੈਂਟ ਦੇਣ ਲਈ ਕਈ ਗੇੜੇ ਕਢਵਾਏ ਜਾਂਦੇ ਹਨ ਅਤੇ ਡਰਾਮੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਾਡੇ ਸੋਚੇ ਪੱਤਰਕਾਰਾਂ ਦੇ ਹੱਕ ਲਈ ਵੱਖੋ ਵੱਖ ਬਣੀਆਂ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਬਣੀਆਂ ਯੂਨੀਅਨਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਅਫਸਰ , ਅਧਿਕਾਰੀਆਂ ਅਤੇ ਲੀਡਰਾਂ ਨਾਲ ਸੰਬੰਧ ਬਣਾਕੇ ਆਪਣੇ ਵੱਡੇ ਨਿਜੀ ਫਾਇਦੇ ਚੁੱਕਦੇ ਹਨ ਇਹ ਸਾਰੇ ਆਪਣੇ ਮਸਲੇ ਵੀ ਸਾਡੇ ਫੀਲਡ ਵਿੱਚ ਗੁਜ਼ਰ ਰਹੇ ਪੱਤਰਕਾਰਾਂ ਦੀ ਮਦਦ ਦੇ ਨਾਲ ਹੱਲ ਕਰਵਾ ਦਿੰਦੇ ਹਨ ਤੇ ਫੇਰ ਪੱਤਰਕਾਰ ਬੀੜ ਵਿੱਚ ਉਸੇ ਹੀ ਤਰ੍ਹਾਂ ਮੁਸ਼ਕਿਲਾਂ ਦੇ ਨਾਲ ਭਰੀ ਗ਼ੁਰਬਤ ਦੀ ਜ਼ਿੰਦਗੀ ਜਿਊਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸਾਹਮਣੇ ਆਉਂਦਾਤੇ ਪੱਤਰਕਾਰਾਂ ਦੇ ਹੱਕ ਲਈ ਬਣੀ ਯੂਨੀਅਨ ਦੇ ਅਹੁਦੇਦਾਰ ਤੇ ਆਗੂ ਪੱਤਰਕਾਰਾਂ ਕੋਲੋਂ ਹੀ ਪੈਸੇ ਇਕੱਠੇ ਕਰਕੇ ਫੰਡ ਦੇ ਨਾਂ ਤੇ ਉਨ੍ਹਾਂ ਦੇ ਕੋਲੋਂ ਇਕੱਤਰ ਕੀਤੇ ਗਏ ਪੈਸਿਆਂ ਦੇ ਵਿਚੋਂ ਹੀ ਉਨ੍ਹਾਂ ਨੂੰ ਯੂਨੀਅਨ ਦੇ ਕਾਰਡ ਵੀ ਕਈ ਵਾਰ ਮੁਹੱਈਆ ਨਹੀਂ ਕੀਤੇ ਜਾਂਦੇ ਸਾਡੀ ਪੱਤਰਕਾਰ ਯੂਨੀਅਨ ਦੇ ਆਗੂ ਹੀ ਸਾਡੀ ਵੀ ਲੁੱਟ ਖਸੁੱਟ ਕਰਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਹੀ ਰਹਿੰਦੇ ਹਨ ਤੇ ਸਾਡੀ ਯੂਨੀਅਨ ਦੇ ਆਗੂ ਹੀ ਸਾਨੂੰ ਪੱਤਰਕਾਰਾਂ ਨੂੰ ਮੋਹਰਾ ਬਣਾ ਕੇ ਵਰਤਦੇ ਹਨ ਤੇ ਆਪਣਾ ਫ਼ਾਇਦਾ ਸਾਡੇ ਪੱਤਰਕਾਰਾਂ ਦੇ ਸਿਰਾਂ ਤੋਂ ਹੀ ਲੈ ਕੇ ਪਾਸਾ ਵੱਟ ਜਾਂਦੇ ਹਨ ਮੁੜ ਪੱਤਰਕਾਰਾਂ ਦੀ ਕੋਈ ਗੱਲ ਨਹੀਂ ਸੁਣਦਾ । ਹਰ ਕੰਮ ਪਿੱਛੇ ਦਬਾਅ ਮੀਡਿਆ ਪੱਤਰਕਾਰਾਂ ਦੀ ਮਦਦ ਨਾਲ ਬਣਦਾ ਹੈ।
ਕੋਰੋਨਾ ਲਾਕਡਾਊਨ ਸਮੇਂ ਦੀ ਗੱਲ ਕਰੀਏ ਤਾਂ ਊਸ ਸਮੇਂ ਵੀ ਮੁਫਤ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕੱਦੇ ਭੀ ਸਨਮਾਣਿਤ ਢੰਗ ਨਾਲ ਕੋਰੋਨਾ ਯੋਧੇ ਮੰਨਿਆ ਹੀ ਨਹੀਂ ਗਿਆ। ਇਸਦੇ ਬਾਵਜੂਦ ਮੋਟੀਆਂ ਤਨਖਾਵਾਂ ਲੈਣ ਵਾਲੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੀ ਪਹਿਲੇ ਦਰਜੇ ਦੇ ਕੋਰੋਨਾ ਯੋਧਾ ਮੰਨੇ ਗਏ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਵੀ ਆਪਣੇ ਚਹੇਤੇ ਅਖ਼ਬਾਰਾਂ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਪੱਤਰਕਾਰਾਂ ਨੂੰ ਪੀਲੇ ਕਾਰਡ ,ਸਰਕਾਰੀ ਡਾਇਰੀਆਂ, ਕੈਲੰਡਰ, ਲਿਟਰੇਚਰ ਬੁੱਕਾਂ ,ਸਰਕਾਰ ਵੱਲੋਂ ਪੱਤਰਕਾਰਾਂ ਨੂੰ ਮਿਲਣ ਵਾਲੀਆ ਸਹੂਲਤਾ ਫ੍ਰੀ ਮਿਲਣ ਵਾਲੀ ਸਮੱਗਰੀ ਜਾਰੀ ਕਰਵਾਉਂਦੇ ਹਨ ਤੇ ਆਪ ਵੀ ਸਰਕਾਰੀ ਪ੍ਰੈਸ ਨੋਟ ਭੇਜ ਕੇ ਨਿੱਤ ਦਿਨ ਸਰਕਾਰੀ ਖ਼ਬਰਾਂ ਤੇ ਲੀਡਰਾਂ ਦੀਆਂ ਖ਼ਬਰਾਂ ਲਗਵਾਉਂਦੇ ਰਹਿੰਦੇ ਹਨ ਇਨ੍ਹਾਂ ਵੱਲੋਂ ਵੀ ਪੱਤਰਕਾਰਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਅਤੇ ਪੱਤਰਕਾਰ ਸਮੁੱਚਾ ਭਾਈਚਾਰਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ ਦਾ ਸਾਥ ਦਿੰਦਾ ਹੈ ਮੈਂ ਇੱਥੇ ਇਹ ਵੀ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਗੱਲ ਸਾਂਝੀ ਕਰਦਾ ਹਾਂ ਕਿ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਸਰਕਾਰੀ ਗੱਡੀਆਂ ਦੀ ਨਾਜਾਇਜ਼ ਵਰਤੋਂ ਕਰਦੇ ਹਨ ਜੇਕਰ ਆਉਣ ਵਾਲੇ ਸਾਲ ਵਿਚ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ ਨੇ ਸਮੁੱਚੇ ਪੱਤਰਕਾਰਾਂ ਦੇ ਪੀਲੇ ਕਾਰਡ ਜਾਰੀ ਨਾ ਕੀਤੇ ਤਾਂ ਸਾਨੂੰ ਇਨ੍ਹਾਂ ਲਈ ਵੀ ਲਾਮਬੰਦ ਹੋ ਕੇ ਇਨ੍ਹਾਂ ਵੱਲੋਂ ਆਉਂਦੇ ਪ੍ਰੈੱਸ ਨੋਟਾਂ ਨੂੰ ਅਣਗੌਲਿਆਂ ਕਰਨਾ ਪਵੇਗਾ ਅਤੇ ਇਨ੍ਹਾਂ ਦਾ ਵੀ ਬਾਈਕਾਟ ਕਰਨਾ ਪਵੇਗਾ ਜਿੰਨਾ ਚਿਰ ਤੁਸੀਂ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦਾ ਬਾਈਕਾਟ ਨਹੀਂ ਕਰੋਗੇ ਓਨੀ ਦੇਰ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਜੋ ਫੀਲਡ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪੀਲੇ ਕਾਰਡ ਪ੍ਰਾਪਤ ਨਹੀਂ ਹੁੰਦੇ ਉਨ੍ਹਾਂ ਚਿਰ ਤੁਹਾਡੀਆਂ ਉਹ ਮੁਸ਼ਕਿਲਾਂ ਵੀ ਹੱਲ ਨਹੀਂ ਹੋ ਸਕਦੀਆਂ ਤੁਹਾਨੂੰ ਇਕ ਝੰਡੇ ਥੱਲੇ ਇਕੱਠੇ ਹੋਣਾ ਪਵੇਗਾ ਤੇ ਮੀਡੀਆ ਪਾਲਿਸੀ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਵਾਉਣਾ ਪਵੇਗਾ ਨਹੀਂ ਤਾਂ ਤੁਹਾਡੀਆਂ ਮੀਡੀਆ ਪਾਲਸੀਆਂ ਏਦਾਂ ਹੀ ਬਣਦੀਆਂ ਰਹਿਣਗੀਆਂ ਤੇ ਇਨ੍ਹਾਂ ਦੇ ਦਫ਼ਤਰਾਂ ਵਿੱਚ ਲੱਗੇ ਡੱਸਟਬੀਨ ਵਿੱਚ ਪਏ ਡੱਬਿਆਂ ਵਿੱਚ ਹੀ ਪੈਂਦੀਆਂ ਰਹਿਣਗੀਆਂ ਅਤੇ ਇਸਦੇ ਨਾਲ ਹੀ ਬਹੁਤ ਸਾਰੇ ਐਨਜੀਓ ਅਤੇ ਕਲੱਬ ਸਾਡੇ ਕੋਲੋਂ ਖਬਰਾਂ ਲਗਵਾਕੇ ਸਰਕਾਰਾਂ ਤੋਂ ਕਈ ਕਿਸਮ ਦੇ ਫਾਇਦੇ ਵੀ ਚੁੱਕਦੇ ਹਨ ਅਤੇ ਸਰਕਾਰੀ ਗ੍ਰਾਂਟਾਂ ਵੀ ਹਾਸਿਲ ਕਰਦੇ ਹਨ। ਲੇਕਿਨ ਸਮਾਜ ਸੇਵਾ ਦਾ ਦਾਅਵਾ ਕਰਣ ਵਾਲੇ ਕਈ ਐਨਜੀਓ ਅਤੇ ਕਲੱਬ ਅੱਧਾ ਪੈਸਾ ਹੋਟਲਾਂ ਵਿੱਚ ਆਯੋਜਿਤ ਨਿਜੀ ਫੈਮਿਲੀ ਪਾਰਟੀਆਂ ਵਿੱਚ ਉਡਾਉਂਦੇ ਹਨ। ਕਿਉਂਕਿ ਕਈ ਬਾਰ ਇਹਨਾਂ ਪਾਰਟੀਆਂ ਅਤੇ ਡਿਨਰ ਪ੍ਰੋਗਰਾਮਾਂ ਵਿੱਚ ਦਾਰੂ ਅਤੇ ਮੁਰਗਾ ਮੀਟ ਵੀ ਹੁੰਦਾ ਹੈ। ਇਸਲਈ ਪੱਤਰਕਾਰ ਨੂੰ ਕਵਰੇਜ ਲਈ ਨਾ ਬੁਲਾਕੇ ਪ੍ਰੈਸ ਨੋਟ ਅਤੇ ਪਲਾਨ ਕਰਕੇ ਖਿਚਿਆਂ ਫੋਟੋ ਭੇਜ ਦਿੱਤੀਆਂ ਜਾਂਦੀਆਂ ਹਨ।
ਪੱਤਰਕਾਰ ਭਾਈ ਚਾਰੇ ਨਾਲ ਹੋ ਰਹੇ ਇਸ ਰਵਈਏ ਪ੍ਰਤੀ ਸਾਨੂੰ ਇਕ ਜੁੱਟ ਹੋਣਾ ਪਵੇਗਾ। ਇਥੇ ਮੈਂ ਇਹ ਭੀ ਦੱਸਣਾ ਚਾਹੁੰਗਾ ਕਿ ਜੇਕਰ ਕਿਸੇ ਪੱਤਰਕਾਰ ਕੋਲੇ ਕਿਸੇ ਦੀ ਦੁਖਦੀ ਰੱਗ ਹੈ। ਜਾਂ ਕਾਲੇ ਕਾਰਨਾਮਿਆਂ ਦੀ ਜਾਣਕਾਰੀ ਹੈ ਤਾਂ ਊਸ ਪੱਤਰਕਾਰ ਨੂੰ ਤੁਰੰਤ ਅੰਦਰਖਾਤੇ ਸਪਲੀਮੈਂਟ ਦੇ ਦਿੱਤਾ ਜਾਂਦਾ ਹੈ ਨਾਲ ਹੀ ਸਪਲੀਮੈਂਟ ਤੋਂ ਵੱਖਰੀ ਫੀਸ ਵੀ ਦੇ ਦਿੱਤੀ ਜਾਂਦੀ ਹੈ। ਪੱਤਰਕਾਰ ਵੀਰੋ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਐਨਜੀਓ ਲਈ ਪੱਤਰਕਾਰਾਂ ਤੋਂ ਬਿਨਾਂ ਕੋਈ ਮੁਫਤ ਕੰਮ ਨਹੀਂ ਕਰਦਾ। ਹੋਟਲਾਂ ਵਾਲੇ ਵੀ ਪੈਸੇ ਲੈਂਦੇ ਹਨ, ਗਾਇਕ ਵੀ ਪੈਸੇ ਲੈਂਦੇ ਹਨ ਭਗਵਾਨ ਦਾ ਸਵਾਂਗ ਰਚਾਉਣ ਵਾਲੇ ਬਹੁਰੂਪੀਏ ਭੀ ਪੈਸੇ ਲੈਂਦੇ ਹਨ। ਸਾਉੰਡ ਵਾਲੇ ਵੀ ਪੈਸੇ ਲੈਂਦੇ ਹਨ। ਫੋਟੋਗ੍ਰਾਫਰ ਭੀ ਪੈਸੇ ਲੈਂਦੇ ਹਨ। ਪੱਤਰਕਾਰ ਨੇ ਜੇਕਰ ਆਪਣੀ ਫੋਟੋ ਪ੍ਰੋਗਰਾਮ ਦੇ ਫੋਟੋਗ੍ਰਾਫਰ ਕੋਲੋਂ ਲੈਣੀ ਹੋਵੇ ਤਾਂ ਫੋਟੋਗ੍ਰਾਫਰ ਊਸ ਫੋਟੋ ਨੂੰ ਉਦੋਂ ਤੱਕ ਨਹੀਂ ਦਿੰਦੇ ਜਦੋਂ ਤੱਕ ਊਸ ਫੋਟੋ ਦੀ ਘਟੋ ਘੱਟ 50 ਰੁਪਏ ਵਾਲੀ ਕਾਪੀ ਅਤੇ ਮੇਲ ਕਰਵਾਉਣ ਦੀ ਫੀਸ 10 ਰੁਪਏ ਅਦਾ ਨਾ ਕੀਤੀ ਜਾਵੇ। ਜਦੋਂ ਕਿ ਇਹਨਾਂ ਸਾਰਿਆਂ ਨੇ ਪੱਤਰਕਾਰਾਂ ਨੂੰ ਮੁਫਤ ਦਾ ਬਕਰਾ ਸਮਝ ਰੱਖਿਆ ਹੈ।
ਪੱਤਰਕਾਰ ਵੀਰੋ ਸਾਨੂੰ ਇਕ ਹੋਣਾ ਹੀ ਪਵੇਗਾ। ਅਖੌਤੀ ਸਮਾਜਸੇਵੀਆਂ ਅਤੇ ਲੀਡਰਾਂ ਨੂੰ ਇਹਨਾਂ ਦੀ ਭਾਸ਼ਾ ਵਿੱਚ ਹੀ ਜੁਆਬ ਦੇਣਾ ਹੋਵੇਗਾ ?
ਜਜ਼ਬਾਤੀ ਹੋਏ ਤੋਂ ਜੇ ਕਿਸੇ ਦੇ ਪ੍ਰਤੀ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫ਼ ਕਰਨਾ । ਮੇਰੀ ਜ਼ਿੰਦਗੀ ‘ਚ’ ਆਦਤ ਬਣ ਗਈ ਹੈ ਸੱਚ ਲਿਖਣ ਦੀ ਮੈਂ ਲਿਖਦਾ ਹੀ ਰਹਾਂਗਾ ਤੁਹਾਡੇ ਲਈ । ਤੇ ਨਾਲ ਹੀ ਮੈਂ ਇਹ ਵੀ ਕਹਾਂਗਾ ਕਿ ਮੇਰੀ ਜ਼ਿੰਦਗੀ ਚ ਆਦਤ ਬਣ ਗਈ ਹੈ ਕਿਸੇ ਨੂੰ ਉਸ ਦੇ ਪੈਰ ਦੇ ਗਿੱਟੇ ਤੋਂ ਫੜ ਕੇ ਹੇਠਾਂ ਨਹੀਂ , ਸਗੋਂ ਉਸ ਨੂੰ ਉਸ ਦੇ ਗੁੱਟ ਤੋਂ ਫੜ ਕੇ ਉਤਾਂਹ ਨੂੰ ਖਿੱਚਣਾ ਹੈ ।
ਆਪ ਸਭ ਪੱਤਰਕਾਰ ਪਰਿਵਾਰਕ ਮੈਂਬਰ ਸਾਥੀਆਂ ਦੀ ਹਰ ਸਮੇਂ ਸੇਵਾ ਚ ਹਾਜਰ ਰਹਿਣ ਵਾਲਾ ਆਪ ਸਭ ਦੇ ਚਰਨਾਂ ਦੀ ਧੂੜ , ਚਰਨ ਸੇਵਕ ਤੇ ਸੇਵਾਦਾਰ ਕੇ ਐਸ ਪੱਡਾ ਮੁੱਖ ਸੰਪਾਦਕ +ਕਮ ਮੈਨੇਜਿੰਗ ਡਾਇਰੈਕਟਰ ਰਾਵੀ ਵਿਰਾਸਤ ਨਿਊਜ਼ ।
78144-10522







